post

Admin

(Chief Editor)

Punjab

ਬੀ. ਐਸ. ਐਫ. ਨੇ ਕੀਤਾ ਪਿੰਡ ਹਰੜ ਖੁਰਦ ਨੇੜੇ ਹਥਿਆਰਾਂ ਦਾ ਜਖ਼ੀਰਾ ਬਰਾਮਦ

post-img

ਬੀ. ਐਸ. ਐਫ. ਨੇ ਕੀਤਾ ਪਿੰਡ ਹਰੜ ਖੁਰਦ ਨੇੜੇ ਹਥਿਆਰਾਂ ਦਾ ਜਖ਼ੀਰਾ ਬਰਾਮਦ

ਅਜਨਾਲਾ, 19 ਜੂਨ 2026 : ਪੰਜਾਬ ਦੇ ਸ਼ਹਿਰ ਅਜਨਾਲਾ (Ajnala) ਦੇ ਪਿੰਡ ਹਰੜ ਖੁਰਦ ਨੇੜੇ ਬਾਰਡਰ ਸਕਿਓਰਿਟੀ ਫੋਰਸ ਵਲੋਂ ਇਕ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਹਥਿਆਰਾਂ ਵਿਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ ਬਾਰਡਰ ਸਕਿਓਰਿਟੀ ਫੋਰਸ (Border Security Force) ਵਲੋਂ ਇਕ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਦੇ ਵਿਚ ਇੱਕ ਏ. ਕੇ.-47 ਰਾਈਫਲ, 25 ਪਿਸਤੌਲ, 47 ਪਿਸਤੌਲ ਮੈਗਜ਼ੀਨ ਅਤੇ ਇੱਕ ਬੁਲੇਟਪਰੂਫ ਜੈਕਟ ਸ਼ਾਮਲ ਹੈ । ਇਸ ਤੋਂ ਇਲਾਵਾ 368 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਸ਼ਾਮਲ ਹਨ ।

ਬੀ. ਐਸ. ਐਫ. ਨੂੰ ਮਿਲੀ ਸੀ ਸੂਚਨਾ

ਬੀਤੀ ਰਾਤ ਬੀ. ਐਸ. ਐਫ. ਨੂੰ ਇੱਕ ਖ਼ਾਸ ਖੁਫੀਆ ਸੂਚਨਾ ਪ੍ਰਾਪਤ ਹੋਈ ਸੀ। ਇਸ ਸੂਚਨਾ ਦੇ ਆਧਾਰ `ਤੇ 117 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਹਰੜ ਖੁਰਦ, ਥਾਣਾ ਅਜਨਾਲਾ, ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਕਾਰਵਾਈ ਕਰਦਿਆਂ ਇੱਕ ਸ਼ੱਕੀ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਪੁੱਛਗਿੱਛ ਦੌਰਾਨ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ `ਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ।

ਗ੍ਰਿਫ਼ਤਾਰ ਵਿਅਕਤੀ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ

ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਇਸ ਵੇਲੇ 117 ਬਟਾਲੀਅਨ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ । ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ ਕਿ ਇਹ ਹਥਿਆਰ (Weapons) ਕਿਸ ਮਕਸਦ ਲਈ ਇਕੱਠੇ ਕੀਤੇ ਗਏ ਸਨ ਅਤੇ ਇਸ ਦੇ ਪਿੱਛੇ ਕਿਹੜਾ ਨੈੱਟਵਰਕ ਸਰਗਰਮ ਹੈ।ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ । ਵੱਲੋਂ ਸਰਹੱਦੀ ਖੇਤਰ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ ।

Related Post

Instagram