

ਫਿਲੌਰ ਵਿੱਚ ਬਾਬਾ ਸਾਹਿਬ ਦੀ ਮੂਰਤੀ ਦੀ ਹੋਈ ਬੇਅਦਬੀ ਡਾ. ਭੀਮ ਰਾਓ ਅੰਬੇਡਕਰ ਵੈਲਫ਼ੇਅਰ ਸੋਸਾਇਟੀ ਅਤੇ ਸਮੁੱਚੇ ਐਸ. ਸੀ. ਭਾਈਚਾਰੇ ਨੇ ਗੁਰਪਤਵੰਤ ਪੰਨੂ ਦਾ ਸਾੜਿਆ ਪੁਤਲਾ ਬੇਅਦਬੀ ਕਰਨ ਵਾਲਿਆ ਨੂੰ ਕਿਸੇ ਹਾਲ ਨਹੀਂ ਬਖ਼ਸ਼ਿਆ ਜਾਵੇਗਾ ਯ ਨਰੇਸ਼ ਬੋਬੀ, ਸੋਨੂੰ ਸੰਗਰ, ਰਾਜੇਸ਼ ਘਾਰੂ, ਪਟਿਆਲਾ, 4 ਜੂਨ : ਫ਼ਿਲੌਰ ਦੇ ਪਿੰਡ ਨੰਗਲ ਵਿਖੇ ਫ਼ਿਰ ਤੋਂ ਹੋਈ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਹੋਣ ਕਾਰਨ ਇਕੱਲੇ ਫ਼ਿਲੌਰ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਰੋਸ਼ ਦੀ ਲਹਿਰ ਹੈ। ਬੇਅਦਬੀ ਨੂੰ ਲੈਕੇ ਪਟਿਆਲਾ ਵਿੱਚ ਵੀ ਡਾ। ਭੀਮ ਰਾਓ ਅੰਬੇਡਕਰ ਵੈਲਫ਼ੇਅਰ ਸੋਸਾਇਟੀ ਵਲੋ ਗੁਰਪਤਵੰਤ ਪੰਨੂ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕਿੱਤਾ ਗਿਆ ਤੇ ਇਸ ਮੌਕੇ ਤੇ ਆਏ ਹੋਏ ਐਸ।ਸੀ। ਭਾਈਚਾਰੇ ਦੇ ਨੇਤਾਵਾਂ ਨਰੇਸ਼ ਕੁਮਾਰ ਬੋਬੀ, ਸੋਨੂੰ ਸੰਗਰ, ਰਾਜੇਸ਼ ਘਾਰੂ, ਸ਼ਬਲੂ ਮੱਟੂ ਪ੍ਰਧਾਨ ਧੀਰੂ ਨਗਰ, ਹੈਪੀ ਲੋਟ ਵਾਇਸ ਪ੍ਰਧਾਨ, ਸੰਜੀਵ ਕੁਮਾਰ ਐਮ।ਸੀ।, ਜਤਿੰਦਰ ਕੁਮਾਰ ਪ੍ਰਿੰਸ, ਸਾਗਰ ਧਾਰੀਵਾਲ ਐਮ।ਸੀ।, ਰਾਮ ਚੰਦਰ ਟਾਂਗ, ਪੰਕਜ ਆਦੀਵਾਲ, ਪਵਨ ਭੂਮਕ, ਅਰੁਣ ਧਾਰੀਵਾਲ, ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਸਾਰੇ ਭਾਈਚਾਰੇ ਨੂੰ ਇਕਜੁੱਟ ਹੋ ਕੇ ਅਜਿਹੇ ਅਖੋਟੀ ਬੰਦਿਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਜਿਹੜਾ ਵੀ ਕੋਈ ਬਾਬਾ ਸਾਹਿਬ ਦੀ ਪ੍ਰਤੀਮਾ ਨਾਲ ਛੇੜ ਛਾੜ ਕਰਦਾ ਪਾਇਆ ਗਿਆ ਉਸ ਬੰਦੇ ਦਾ ਸੌਦਾ ਲਾ ਦਿੱਤਾ ਜਾਵੇ ਅਤੇ ਸਾਨੂੰ ਸਾਰਿਆਂ ਨੂੰ ਹੀ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੰਦਿਆਂ ਨੂੰ ਛੇਤੀ ਫੜ ਕੇ ਅੰਦਰ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੋਸਾਇਟੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ ਡਾ। ਗੁਰਵਿੰਦਰ ਕਾਂਸਲ ਨੇ ਕਿਹਾ ਹੈ ਕਿ ਫ਼ਿਲੌਰ ਵਿੱਖੇ ਫ਼ਿਰ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨਾਲ ਹੋਈ ਛੇੜ ਝਾੜ ਬਹੁਤ ਹੀ ਨਿੰਦਾਯੋਗ ਹੈ ਅਤੇ ਇਸ ਨਾਲ ਹਰ ਵਰਗ ਵਿੱਚ ਰੋਸ਼ ਦੀ ਭਾਵਨਾ ਹੈ ਕਿਉਕਿ ਬਾਬਾ ਸਾਹਿਬ ਵਲੋ ਸੰਵਿਧਾਨ ਹਰ ਵਰਗ ਨੂੰ ਮੁੱਖ ਰੱਖਕੇ ਲਿਖਿਆ ਗਿਆ ਹੈ ਅਤੇ ਕੁੱਛ ਸਮਾਂ ਪਹਿਲਾ ਵੀ ਫ਼ਿਲੌਰ ਵਿੱਖੇ ਇਹ ਘਟਨਾ ਵਾਪਰੀ ਸੀ ਤੇ ਹੁਣ ਤੋਂ ਫ਼ਿਰ ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮਯਾਬੀ ਦਰਸਾਉਂਦੀ ਹੈ ਨਾਲ ਹੀ ਕਾਂਸਲ ਨੇ ਇਹ ਵੀ ਕਿਹਾ ਹੈ ਕਿ ਬਾਬਾ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਖ਼ਿਲਾਫ਼ ਸਾਰੇ ਇੱਕਜੁਟ ਹੋਕੇ ਖੜੇ ਹਾਂ ਤੇ ਜਿਹੜੇ ਦੋਸ਼ੀ ਨੇ ਓਹਨਾਂ ਨੂੰ ਕਿਸੇ ਹਾਲ ਨਹੀਂ ਬਖ਼ਸ਼ਿਆ ਜਾਵੇਗਾ। ਇਸ ਮੌਕੇ ਰਾਜਪਾਲ, ਈਸ਼ ਕੁਮਾਰ, ਵੀਨੇ ਪਰੋਚੇ, ਚੰਦਨ ਕਲਿਆਣ, ਲੱਕੀ ਸੰਗਰ, ਵਿਜੇ ਸ਼ਾਹ, ਜਤਿੰਨ ਪ੍ਰੋਚੇ ਆਦਿ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.