ਪ੍ਰੋ. ਬਡੂੰਗਰ ਵੱਲੋਂ ਟਿੱਪਰ ਚਾਲਕ ਦੀ ਗਿ੍ਰਫਤਾਰੀ ਨੂੰ ਲੈ ਕੇ ਚੱਲ ਰਹੇ ਧਰਨੇ ਸਮਰਥਨ
- by Jasbeer Singh
- June 4, 2025
ਪ੍ਰੋ. ਬਡੂੰਗਰ ਵੱਲੋਂ ਟਿੱਪਰ ਚਾਲਕ ਦੀ ਗਿ੍ਰਫਤਾਰੀ ਨੂੰ ਲੈ ਕੇ ਚੱਲ ਰਹੇ ਧਰਨੇ ਸਮਰਥਨ ਸਮਾਣਾ ਤੋਂ ਦਿੱਲੀ ਤੱਕ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਪ੍ਰਤੀ ਸਰਕਾਰ ਸੰਜੀਦਗੀ ਵਿਖਾਵੇ : ਪ੍ਰੋ. ਬਡੂੰਗਰ ਪਟਿਆਲਾ, 4 ਜੂਨ : ਸਮਾਣਾ ਪਾਤੜਾਂ ਰੋਡ ’ਤੇ ਵਾਪਰੇ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਦੀ ਗਿ੍ਰਫਤਾਰੀ ਦੇ ਰੋਸ ਦੇ ਮੱਦੇਨਜ਼ਰ ਚੱਲ ਰਹੇ ਧਰਨੇ ਦਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਸਮਰਥਨ ਕਰਦਿਆਂ ਮੰਗ ਕੀਤੀ ਹੈ ਕਿ ਜਿਸ ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਉਸ ਦੀ ਜਲਦ ਗਿ੍ਰਫਤਾਰੀ ਅਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਥੋੜੀ ਰਾਹਤ ਮਿਲ ਸਕੇ। ਸਾਬਕਾ ਪ੍ਰਧਾਨ ਪ੍ਰੋਂ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਪੀੜਤ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਪਿਆ ਅਤੇ ਉਨ੍ਹਾਂ ਪਰਿਵਾਰਾਂ ਦਾ ਗੁੱਸਾ ਜਾਇਜ਼ ਕਿਉਂਕਿ ਅਜਿਹੀਆਂ ਅਣਗਹਿਲੀਆਂ ਕਾਰਨ ਅਨੇਕਾਂ ਰੋਜ ਹਾਦਸੇ ਵਾਪਰ ਰਹੇ ਹਨ, ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਕਾਰਵਾਈ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਦਾ ਉਹ ਸਮਰਥਨ ਕਰਦੇ ਹਨ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਸਰਕਾਰ ਨੂੰ ਸਮਾਣਾ ਤੋਂ ਪਾਤੜਾਂ ਸੜਕ ਜੋ ਨੈਸ਼ਨਲ ਅਥਾਰਟੀ ਹੇਠ ਆਉਂਦੀ ਹੈ ਉਸ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾਵੇ ਕਿਉਂਕਿ ਇਹ ਰੋਡ ਦਿੱਲੀ ਤੱਕ ਪੁੱਜਦੀ ਹੈ ਅਤੇ ਅਕਸਰ ਵਪਾਰੀ ਇਸ ਰੋਡ ਦਾ ਸਹਾਰਾ ਲੈਂਦੇ ਹਨ ਤੇ ਅਨੇਕਾਂ ਹੀ ਸਕੂਲ ਸੜਕ ਕਿਨਾਰੇ ਹਨ, ਜਿਸ ’ਤੇ ਗੌਰ ਕਰਦਿਆਂ ਸੀ.ਐਮ. ਦਫਤਰ ਤੋਂ ਫੋਨ ਆਉਣ ਤੋਂ ਬਾਅਦ ਪ੍ਰੋ. ਬਡੂੰਗਰ ਨੂੰ ਸੀਨੀਅਰ ਅਧਿਕਾਰੀਆਂ ਨੇ ਜਾਣੂੰ ਕਰਵਾਇਆ ਕਿ ਇਹ ਨੈਸ਼ਨਲ ਅਥਾਰਟੀ ਹੇਠ ਪ੍ਰੋਜੈਕਟ ਆਉਂਦਾ ਹੈ ਅਤੇ ਸੜਕ ਦੇ ਨਿਰਮਾਣ ਨੂੰ ਲੈ ਕੇ �ਿੲਕ ਪ੍ਰੋਪਜਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਾਸ ਭੇਜ ਦਿੱਤੀ ਗਈ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਮਾਣਾ ਪਾਤੜਾਂ ਨੂੰ ਚੌੜਾ ਕਰਨ ਪ੍ਰਤੀ ਜਿਥੇ ਸਰਕਾਰ ਸੰਜੀਦਗੀ ਵਿਖਾਵੇ, ਉਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਟਿੱਪਰ ਚਾਲਕ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।
