post

Admin

(Chief Editor)

Haryana News

ਅੰਮ੍ਰਿਤਸਰ ਦੇ ਵਪਾਰੀ ਤੋਂ ਯਮੁਨਾਨਗਰ ਵਿਚ ਲੁੱਟਿਆ ਸੋਨੇ ਨਾਲ ਭਰਿਆ ਬੈਗ

post-img

ਅੰਮ੍ਰਿਤਸਰ ਦੇ ਵਪਾਰੀ ਤੋਂ ਯਮੁਨਾਨਗਰ ਵਿਚ ਲੁੱਟਿਆ ਸੋਨੇ ਨਾਲ ਭਰਿਆ ਬੈਗ

ਯਮੁਨਾਨਗਰ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਪਾਰੀ ਕੋਲੋਂ ਅੱਜ ਹਰਿਆਣਾ (Haryana) ਦੇ ਯਮੁਨਾਨਗਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੋਨੇ ਨਾਲ ਭਰਿਆ ਬੈਗ ਲੁੱਟ (Bag robbery) ਲਿਆ ਹੈ ।

ਕੌਣ ਹੈ ਇਹ ਵਪਾਰੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਜਿਸ ਵਪਾਰੀ ਨਾਲ ਅੱਜ ਹਰਿਆਣਾ ਦੇ ਸ਼ਹਿਰ ਯਮੁਨਾਨਗਰ (Yamunanagar) ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਲੋਂ ਸੋਨੇ ਨਾਲ ਭਰਿਆ ਬੈਗ ਖੋਹ ਲਿਆ ਗਿਆ ਹੈ ਵਿਚ ਵਪਾਰੀ ਦੀ ਪਛਾਣ ਜੈਪਾਲ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਪਾਰੀ ਆਪਣੇ ਪੁੱਤਰ ਨਾਲ ਯਮੁਨਾਨਗਰ ਵਿਖੇ ਜਿਊਲਰਜ਼ ਨੂੰ ਸੋਨਾ ਦੇਣ ਜਾ ਰਿਹਾ ਸੀ ।

ਕੀ ਦੱਸਿਆ ਵਪਾਰੀ ਨੇ

ਉਪਰੋਕਤ ਲੁੱਟ-ਖਸੁੱਟ (Looting) ਦੀ ਘਟਨਾ ਦਾ ਸਿ਼ਕਾਰ ਹੋਏ ਵਪਾਰੀ ਜੈਪਾਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਦੋ ਤੋਂ ਤਿੰਨ ਕਿਲੋ ਸੋਨਾ ਲੈ ਕੇ ਨਿਕਲਿਆ ਸੀ ਤੇ ਰਸਤੇ ਵਿਚ ਪਹਿਲਾਂ ਹੋਰ ਵਪਾਰੀਆਂ ਨੂੰ ਸੋਨਾ ਦੇ ਕੇ ਯਮੁਨਾਨਗਰ ਦੇ ਜਿਊਲਰਜ਼ ਨੂੰ ਸੋਨਾ ਦੇਣ ਜਾ ਰਿਹਾ ਸੀ ਕਿ ਪਿੰਡ ਭੰਡੋਲ ਤੋਂ ਰਜਪੁਰਾ ਵੱਲ ਜਾਂਦੇ ਵੇਲੇ ਉਨ੍ਹਾਂ ਨਾਲ ਇਹ ਘਟਨਾਕ੍ਰਮ ਵਾਪਰ ਗਿਆ । ਉਨ੍ਹਾਂ ਦੱਸਿਆ ਕਿ ਜਿਸ ਰਸਤੇ ਤੇ ਉਨ੍ਹਾਂ ਨਾਲ ਘਟਨਾਕ੍ਰਮ ਵਾਪਰਿਆ ਹੈ ਇਨ੍ਹਾਂ ਰਸਤਿਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੈ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਵਪਾਰੀ ਨਾਲ ਵਾਪਰੇ ਉਕਤ ਘਟਨਾਕ੍ਰਮ ਸਬੰਧੀ ਵਪਾਰੀ ਜੈਪਾਲ ਸਿੰਘ ਵਲੋਂ ਸਬੰਧਤ ਜਿਊਲਰਜ਼ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਤੁਰੰਤ ਖੇਤਰ ਨਾਲ ਸਬੰਧਤ ਥਾਣੇੇ ਦੀ ਪੁਲਸ (Police)  ਨੂੰ ਸੂਚਿਤ ਕੀਤਾ । ਜਿਨ੍ਹਾਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮੌਕੇ 'ਤੇ ਜਾਇਜਾ ਲਿਆ ਤੇ ਵਪਾਰੀ ਤੋਂ ਸਾਰੀ ਹਕੀਕਤ ਸੁਣਨ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Related Post

Instagram