ਬਲਦੀਪ ਕੌਰ ਨੇ ਬਾਰਵੀਂ ਜਮਾਤ (ਕਾਮਰਸ) ਵਿਚ ਕੀਤਾ 95. 4 ਫੀਸਦੀ ਨੰਬਰ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ
- by Jasbeer Singh
- May 15, 2025
ਬਲਦੀਪ ਕੌਰ ਨੇ ਬਾਰਵੀਂ ਜਮਾਤ (ਕਾਮਰਸ) ਵਿਚ ਕੀਤਾ 95. 4 ਫੀਸਦੀ ਨੰਬਰ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਨਾਭਾ, 15 ਮਈ : ਨਾਭਾ ਹਲਕ ਦੇ ਪਿੰਡ ਰਾਮਗੜ੍ਹ, ਬੌੜਾਂਕਲਾਂ ਦੀ ਵਸਨੀਕ ਬਲਦੀਪ ਕੌਰ ਜਿਸਨੇ ਨਵਨੀਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਰਮਾਣਾ ਵਿਚ 12ਵੀਂ ਜਮਾਤ (ਸੀ. ਬੀ. ਐਸ. ਈ) ਦੇ ਪੇਪਰ ਦਿੱਤੇ ਹਨ ਨੇ ਬਾਰਵੀਂ (ਕਾਮਰਸ) ਵਿਚ 95. 4 ਫੀਸਦੀ ਨੰਬਰ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਟਾਪ ਕੀਤਾ ਹੈ ।ਬਾਰਵੀਂ ਜਮਾਤ ਦੀ ਵਿਦਿਆਰਥਣ ਬਲਦੀਪ ਕੌਰ ਜਿਸਦੇ ਪਿਤਾ ਸਰਦਾਰ ਮਲਕੀਤ ਸਿੰਘ ਹਨ ਸਾਬਕਾ ਪੰਚਾਇਤ ਮੈਂਬਰ ਵੀ ਹਨ ਤੇ ਮਾਤਾ ਸਰਦਾਰਨੀ ਰੁਪਿੰਦਰ ਕੌਰ ਜੀ ਹਨ ਦੇ ਵਲੋਂ ਪੜ੍ਹਾਈ ਕਰਨ ਲਈ ਮਿਲੀ ਹਰ ਤਰ੍ਹਾਂ ਦੀ ਸਪੋਰਟ ਦੇ ਚਲਦਿਆਂ ਬਲਦੀਪ ਕੌਰ ਨੇ ਬਿਨਾਂ ਕਿਸੇ ਕੋਚਿੰਗ ਦੇ ਦਿਨ ਰਾਤ ਪੜ੍ਹਾਈ ਕੀਤੀ ਤੇ ਅੱਜ 12ਵੀਂ ਜਮਾਤ ਵਿਚ 95. 4 ਫੀਸਦੀ ਨੰਬਰ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਬਲਦੀਪ ਕੌਰ ਜਿਸਨੇ ਨਵਨੀਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਰਮਾਣਾ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਦੀ ਸਕੂਲ ਪਿ੍ਰੰਸੀਪਲ ਗਾਇਤਰੀ ਦੇਵੀ ਤੇ ਮੈਨੇਜਮੈਂਟ ਸਟਾਫ ਵਿਚ ਸੁਖਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਹਨ ਵਲੋਂ ਵੀ ਬਲਦੀਪ ਕੌਰ ਦੀ ਪੜ੍ਹਾਈ ਦੇ ਖੇਤਰ ਵਿਚ ਮਾਰੀਆਂ ਜਾਂਦੀਆਂ ਮੱਲ੍ਹਾਂ ਲਈ ਬਲਦੀਪ ਕੌਰ ਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਦੇ ਚਲਦਿਆਂ ਸਾਬਕਾ ਸਰਪੰਚ ਸਵਰਨ ਸਿੰਘ ਰਾਮਗੜ੍ਹ ਵਲੋਂ ਵੀ ਬਲਦੀਪ ਕੌਰ ਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ।
