ਬਲਵੰਤ ਰਾਜੋਆਣਾ ਨੇ ਲਿਖਿਆ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਪੱਤਰ
- by Jasbeer Singh
- December 19, 2025
ਬਲਵੰਤ ਰਾਜੋਆਣਾ ਨੇ ਲਿਖਿਆ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਪੱਤਰ ਪਟਿਆਲਾ, 19 ਦਸੰਬਰ 2025 : ਕੇਂਦਰੀ ਜੇਲ ਪਟਿਆਲਾ ਵਿਚ ਸਿੱਖ ਕੈਦੀ ਬਲਵੰਤ ਸਿੰਘ ਰਾਜੋਆਣਾ ਨੇ ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੱੜਗਜ ਨੂੰ ਇਕ ਪੱਤਰ ਲਿਖਿਆ ਹੈ। ਜਿਸ ਵਿਚ ਸਖ਼ਤ ਇਤਰਾਜ ਪ੍ਰਗਟਾਇਆ ਗਿਆ ਹੈ। ਆਪਣੇ ਪੱਤਰ ਵਿਚ ਰਾਜੋਆਣਾ ਨੇ ਆਖਿਆ ਹੈ ਕਿ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜਾਬ ਦੇ ਐਮ. ਪੀਜ ਨੂੰ ਛੋਟੇ ਸਾਹਿਬਜਾਦਿਆਂ ਦੇ ਮੁੱਦੇ ਤੇ ਸੰਸਦ ਵਿਚ ਆਵਾਜ਼ ਚੁੱਕਣ ਲਈ ਪੱਤਰ ਲਿਖਣਾ ਅਕਾਲ ਤਖ਼ਤ ਦੀ ਮਰਿਆਦਾ ਦੇ ਵਿਰੁੱਧ ਹੈ। ਕੀ ਲਿਖਿਆ ਰਾਜੋਆਣਾ ਨੇ ਪੱਤਰ ਵਿਚ ਬਲਵੰਤ ਸਿੰਘ ਰਾਜੋਆਣਾ ਨੇ ਪੱਤਰ ਵਿਚ ਲਿਖਿਆ ਕਿ ਪੰਜਾਬ ਤੋਂ ਚੁਣੇ ਗਏ ਸੱਤ ਐਮ. ਪੀ. ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਹ ਓਹੀ ਪਾਰਟੀ ਹੈ ਜਿਸ ਦੇ ਰਾਜ ਵਿਚ ਸਾਲ 1984 ਵਿਚ ਸਿੱਖਾਂ ਤੇ ਜੁਲਮ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਫੈਸਲਿਆਂ ਕਾਰਨ ਹੀ ਉਹ ਖੁਦ ਪਿਛਲੇ 30 ਸਾਲਾਂ ਤੋਂ ਜੇਲ ਵਿਚ ਬੰਦ ਹਨ ਅਤੇ ਬੀਤੇ 19 ਸਾਲਾਂ ਤੋਂ ਫਾਂਸੀ ਦੀ ਸਜਾ ਦਾ ਸਾਹਮਣਾ ਕਰਦਿਆਂ ਆਪਣੇ ਆਖਰੀ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੀ ਪਾਰਟੀ ਦੇ ਐਮ. ਪੀਜ. ਤੋਂ ਨਿਆਂ ਅਤੇ ਸਮਰਥਨ ਦੀ ਉਮੀਦ ਕਰਨਾ ਅਨਿਆਂ ਹੈ ਰਾਜੋਆਣਾ ਨੇ ਇਹ ਵੀ ਕਿਹਾ ਕਿ ਅਜਿਹੀ ਪਾਰਟੀ ਦੇ ਐਮ. ਪੀਜ ਦੇ ਨਿਆਂ ਅਤੇ ਸਿੱਖਾਂ ਦੇ ਇਤਿਹਾਸਕ ਮੁੱਦਿਆਂ ਤੇ ਸਮਰਥਨ ਦੀ ਉਮੀਦ ਕਰਨਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਅਨਿਆਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਤਰ੍ਹਾਂ ਦੇ ਰਾਜਨੀਤਕ ਕਦਮ ਚੁੱਕਣ ਤੋ ਪਹਿਲਾਂ ਸਿੱਖ ਇਤਿਹਾਸ ਅਤੇ ਸਮਾਜ ਦੇ ਦਰਦ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਅਤੇ ਰਾਰਜਨੀਤਕ ਹਲਕਿਆਂ ਵਿਚ ਨਵੀਂ ਬਹਿਸ ਛਿੜਣ ਦੀਆਂ ਸੰਭਾਵਨਾ ਪ੍ਰਗਟਾਈਆਂ ਜਾ ਰਹੀਆਂ ਹਨ।
