post

Jasbeer Singh

(Chief Editor)

Latest update

ਬੰਗਲਾਦੇਸ਼ ਵਿਚ ਫਿਰ ਭੜਕੀ ਹਿੰਸਾ

post-img

ਬੰਗਲਾਦੇਸ਼ ਵਿਚ ਫਿਰ ਭੜਕੀ ਹਿੰਸਾ ਬੰਗਲਾਦੇਸ਼, 19 ਦਸੰਬਰ 2025 : ਬੰਗਲਾਦੇਸ਼ ਦੇ ਕਈ ਸਹਿਰਾਂ ਵਿਚ ਫਿਰ ਵਾਰ ਫਿਰ ਚੁਫੇਰੇਓਂ ਹਿੰਸਾ ਹੀ ਹਿੰਸਾ ਭੜਕ ਉਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੱਡੇ ਪੱਧਰ `ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸਦੇ ਚਲਦਿਆਂ ਕਈ ਥਾਵਾਂ `ਤੇ ਅੱਗ ਅਤੇ ਪੱਥਰਬਾਜ਼ੀ ਦੀਆਂ ਵੀ ਸੂਚਨਾਵਾਂ ਆਈਆਂ ਹਨ। ਦੱਸਣਯੋਗ ਹੈ ਕਿ ਸ਼ਰੀਫ ਉਸਮਾਨ ਹਾਦੀ ਜਿਸਦੀ ਮੌਤ ਸਿੰਗਾਪੁਰ ਵਿਖੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਹੋ ਗਈ ਹੈ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ ਭੜਕ ਉੱਠੀ ਹੈ। ਕੱਟੜਪੰਥੀਆਂ ਦੇ ਜਥਿਆਂ ਨੇ ਕੀਤੇ ਹੋਏ ਹਨ ਚੁਫੇਰੇਓਂ ਭੰਨਤੋੜ ਤੇ ਹਮਲੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਟੜਪੰਥੀ ਸਮੂਹਾਂ ਵਲੋਂ ਸਿਰਫ਼ ਢਾਕਾ ਹੀ ਨਹੀਂ ਬਲਕਿ ਰਾਜਸ਼ਾਹੀ, ਸਿਲਹਟ, ਮੈਮਨ ਅਤੇ ਚਟਗਾਓਂ ਸਮੇਤ ਕਈ ਸ਼ਹਿਰਾਂ ਵਿੱਚ ਅੱਗ ਲਗਾਉਣ ਅਤੇ ਭੰਨਤੋੜ ਕੀਤੀ ਜਾ ਰਹੀ ਹੈ। ਮੈਮਨ ਜਿ਼ਲ੍ਹੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤੇ ਉਸਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ ਅਤੇ ਫਿਰ ਅੱਗ ਲਗਾ ਦਿੱਤੀ ਗਈ।ਇਥੇ ਹੀ ਬਸ ਨਹੀਂ ਢਾਕਾ ਵਿੱਚ ਹਿੰਦੂਆਂ ਨੂੰ ਖੁੱਲ੍ਹੇਆਮ ਕਤਲ ਦੀ ਧਮਕੀ ਦਿੱਤੀ ਗਈ ਅਤੇ ਜੇਹਾਦੀ ਨਾਅਰੇ ਲਗਾਏ ਗਏ । ਉਸਮਾਨ ਹਾਦੀ ਦੀ ਮੌਤ ਦੇ ਮਾਮਲੇ ਵਿਚ ਕੌਣ ਕੌਣ ਸੀ ਸ਼ਾਮਲ ਉਸਮਾਨ ਹਾਦੀ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਵਿਅਕਤੀਆਂ ਵਿੱਚ ਮੁਹੰਮਦ ਨੂਰੂਜ਼ਮਾਨ ਨੋਮਾਨੀ ਉਰਫ਼ ਉੱਜਵਲ, ਮੁਹੰਮਦ ਕਬੀਰ, ਅਬਦੁਲ ਹੰਨਾਨ, ਮੁਹੰਮਦ ਹੀਰੋਨ, ਮੁਹੰਮਦ ਰਜ਼ਾਕ, ਫੈਜ਼ਲ ਦੀ ਪ੍ਰੇਮਿਕਾ ਮਾਰੀਆ ਅਖਤਰ, ਸਿਮਰੋਨ ਦੇਵ ਅਤੇ ਸੰਜੇ ਚਿਸਿਮ ਸ਼ਾਮਲ ਹਨ ਦੀ ਪਛਾਣ ਜਾਂਚਕਰਤਾਵਾਂ ਨੇ ਹਲਵਾਘਾਟ ਸਰਹੱਦੀ ਖੇਤਰ ਵਿੱਚ ਸਰਗਰਮ ਮਨੁੱਖੀ ਤਸਕਰਾਂ ਵਜੋਂ ਕੀਤੀ ਹੈ। ਉਸਮਾਨ ਹਾਦੀ ਇਸਲਾਮੀ ਸੰਗਠਨ ਇਨਕਲਾਬ ਮੰਚ ਦੇ ਬੁਲਾਰੇ ਸਨ। ਬੰਗਲਾਦੇਸ਼ ਵਿੱਚ 11 ਦਸੰਬਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ। ਇੱਕ ਦਿਨ ਬਾਅਦ ਹੀ ਹਾਦੀ `ਤੇ ਹਮਲਾ ਹੋਇਆ। ਉਸਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਮੁਹੰਮਦ ਯੂਨਸ ਨੇ ਕੀਤੀ ਸੀ ਹਾਦੀ ਦੀ ਮੌਤ ਦੀ ਪੁਸ਼ਟੀ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ 18 ਦਸੰਬਰ ਦੀ ਰਾਤ ਨੂੰ ਟੈਲੀਵਿਜ਼ਨ `ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਦੁਖਦਾਈ ਖ਼ਬਰ ਹੈ। ਜੁਲਾਈ ਦੇ ਵਿਦਰੋਹ ਦੇ ਇੱਕ ਬਹਾਦਰ ਫਰੰਟਲਾਈਨ ਲੜਾਕੂ ਸ਼ਰੀਫ ਉਸਮਾਨ ਹਾਦੀ ਹੁਣ ਸਾਡੇ ਵਿੱਚ ਨਹੀਂ ਰਹੇ।

Related Post

Instagram