
National
0
ਬੰਗਲਾਦੇਸ਼ੀ ਅਦਾਲਤ ਨੇ ਦਿੱਤਾ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ
- by Jasbeer Singh
- November 27, 2024

ਬੰਗਲਾਦੇਸ਼ੀ ਅਦਾਲਤ ਨੇ ਦਿੱਤਾ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ ਢਾਕਾ : ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਹਿੰਦੂ ਸਮੂਹ ਸੰਮਿਲਿਤਾ ਸਨਾਤਨੀ ਜੋਤ ਦੇ ਨੇਤਾ ਤੇ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਵਿਚਾਲੇ, ਇਸਕਾਨ ਨੇ ਭਾਰਤ ਸਰਕਾਰ ਨੂੰ ਚਿਨਮਿਆ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਚਿਨਮਿਆ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਦੇ ਖਿ਼ਲਾਫ਼ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਜ ਦ੍ਰੋਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।