post

Jasbeer Singh

(Chief Editor)

Patiala News

ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਤਿੰਨ ਸਾਬਕਾ ਮੰਤਰੀ

post-img

ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਤਿੰਨ ਸਾਬਕਾ ਮੰਤਰੀ ਦਲਜੀਤ ਚੀਮਾ, ਸਿਕੰਦਰ ਮਲੂਕਾ ਅਤੇ ਮਹੇਸ਼ ਇੰਦਰ ਗਰੇਵਾਲ ਜੇਲ ਸੁਪਰਡੈਂਟ ਵੱਲੋਂ ਨਹੀਂ ਦਿੱਤੀ ਮਿਲਣ ਦੀ ਇਜਾਜ਼ਤ ਨਾਭਾ 30 ਜੁਲਾਈ 2025 : ਜਿਲਾ ਜੇਲ ਨਾਭਾ ਵਿਖੇ ਆਮਦਨ ਤੋਂ ਵੱਧ ਮਾਮਲੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਏ ਨੂੰ ਮਿਲਣ ਪਹੁੰਚੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ,ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਜਿਵੇਂ ਹੀ ਤਿੰਨੋ ਮੰਤਰੀ ਜੇਲ ਅੰਦਰ ਮਿਲਣ ਲਈ ਗਏ ਉਹਨਾਂ ਨੂੰ ਜੇਲ ਸੁਪਰਡੈਂਟ ਵੱਲੋਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਸਿਰਫ ਬਲੱਡ ਰਿਲੇਸ਼ਨ ਹੀ ਮਿਲਾ ਸਕਦੇ ਹਨ ਇਹ ਆਦੇਸ਼ ਹਨ,ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਗਰੇਵਾਲ ਅਤੇ ਚੀਮਾ ਅਤੇ ਮਲੂਕਾ ਨੇ ਵਾਰੀ ਵਾਰੀ ਬੋਲਦਿਆਂ ਕਿਹਾ ਕੀ ਬਿਕਰਮ ਸਿੰਘ ਮਜੀਠੀਏ ਨੂੰ ਆਖਰ ਮਿਲਣ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੀ ਪੰਜਾਬ ਸਰਕਾਰ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ ਕਿ ਅਸੀਂ ਆਪਣੇ ਵਕੀਲਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਅਤੇ ਪਾਰਟੀ ਦੀ ਰਣਨੀਤੀ ਤੈਅ ਕਰਾਂਗੇ, ਇਸ ਮੌਕੇ ਹਲਕਾ ਨਾਭਾ ਇੰਚਾਰਜ ਮੱਖਣ ਸਿੰਘ ਲਾਲਕਾ, ਗੁਰਦਿਆਲ ਇੰਦਰ ਸਿੰਘ ਬਿੱਲੂ ਬਲਤੇਜ ਸਿੰਘ ਖੋਖ, ਗੁਰਸੇਵਕ ਸਿੰਘ ਗੋਲੂ, ਅਮਰੀਕ ਸੂਹੀ,ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ, ਪਰਮਜੀਤ ਥੂਹੀ ਕਰਮ ਸਿੰਘ ਤੂਹੀ, ਸੁਖਵਿੰਦਰ ਸਿੰਘ ਸੀਟਾ ਵਾਲਾ, ਗੁਰਤੇਜ ਸਿੰਘ ਖਨੋੜ,ਪ੍ਰਿੰਸ ਤੁੰਗ, ਮਨਦੀਪ ਤੁੰਗਾ, ਬਬਲੂ ਚੌਹਾਨ, ਸਰਬਜੀਤ ਸਿੰਘ ਧੀਰੋ ਮਾਜਰਾ, ਗੁਰਜੰਟ ਸਿੰਘ ਸਹੋਲੀ, ਪ੍ਰੀਤਮ ਸਿੰਘ ਥੂਹੀ ਕਰਮ ਸਿੰਘ ਮਾਂਗੇਵਾਲ, ਮੋਹਣ ਸਿੰਘ ਰਾਮਗੜ੍ਹ ਡਾਕਟਰ ਕਵੇਲੀ ,ਅਤੇ ਅਕਾਲੀ ਦਲ ਦੇ ਅਹੁਦੇਦਾਰ ਵਰਕਰ ਹਾਜ਼ਰ ਸਨ,

Related Post