ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਵਾਲਾ ਬੰਗਲਾਦੇਸ਼ੀ ਗ੍ਰਿਫ਼ਤਾਰ
- by Admin
- March 21, 2026
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਵਾਲਾ ਬੰਗਲਾਦੇਸ਼ੀ ਗ੍ਰਿਫ਼ਤਾਰ ਗੁਰੂਗ੍ਰਾਮ, 21 ਮਾਰਚ 2026 : ਭਾਰਤ ਦੇਸ਼ ਦੇ ਗੁਰੂਗ੍ਰਾਮ ਦੀ ਪੁਲਸ ਵਲੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਇਕ ਬੰਗਲਾਦੇਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ ਪੁਲਸ ਨੇ ਜਿਸ ਬੰਗਲਾਦੇਸ਼ੀ ਮੂਲ ਦੇ ਇੱਕ ਨੌਜਵਾਨ ਨੂੰ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਮੇਲ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਸੌਰਭ ਵਿਸ਼ਵਾਸ ਉਰਫ਼ ਮਾਈਕਲ ਹੈ।ਉਕਤ ਨੌਜਵਾਨ ਨੇ 28 ਜਨਵਰੀ ਨੂੰ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਮੇਲ ਭੇਜੇ ਸਨ । ਈਮੇਲ ਭੇਜਣ ਦਾ ਕੀ ਸੀ ਮਕਸਦ ਉਕਤ ਵਿਅਕਤੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਸਕੂਲਾਂ ਨੂੰ ਇਸ ਤਰ੍ਹਾਂ ਧਮਕੀ ਨਾਲ ਭਰੇ ਈਮੇਲ ਭੇਜਣ ਪਿੱਛੇ ਮੁੱਖ ਉਦੇਸ਼ ਸਕੂਲਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਸੀ । ਦੱਸਣਯੋਗ ਹੈ ਕਿ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਸਬੰਧੀ ਭੇਜੀ ਜਾਂਦੀ ਝੂਠੀ ਈਮੇਲ ਸਬੰਧੀ ਸਕੂਲ ਅਧਿਕਾਰੀਆਂ ਦੀ ਸਿ਼ਕਾਇਤ `ਤੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ । ਜਿਸ `ਤੇ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਯੂਨਿਟ ਨੇ ਗੁਜਰਾਤ ਵਿੱਚ ਮੁਲਜ਼ਮ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ । ਮੁਲਜ਼ਮ ਜੋ ਕਿ 30 ਸਾਲਾਂ ਦਾ ਹੈ ਬੰਗਲਾਦੇਸ਼ ਦਾ ਨਿਵਾਸੀ ਹੈ ਅਤੇ ਮੌਜੂਦਾ ਸਮੇਂ ਵਿੱਚ ਸ਼੍ਰੀਪੱਲੀ ਬਾਜ਼ਾਰ, ਗੋਵਿੰਦਪੱਲੀ ਜਿ਼ਲ੍ਹਾ, ਉੱਤਰੀ 24 ਪਰਗਨਾ (ਪੱਛਮੀ ਬੰਗਾਲ) ਵਿੱਚ ਰਹਿ ਰਿਹਾ ਹੈ । ਪੁਲਸ ਦੇ ਬੁਲਾਰੇ ਨੇ ਕੀ ਜਾਣਕਾਰੀ ਦਿੱਤੀ ਗੁਰੂਗ੍ਰਾਮ ਪੁਲਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ `ਤੇ ਗੁਰੂਗ੍ਰਾਮ ਪੁਲਿਸ ਟੀਮ ਘਟਨਾ ਸਥਾਨਾਂ `ਤੇ ਪਹੁੰਚੀ । ਪੁਲਸ ਦੇ ਡੌਗ ਸਕੁਐਡ ਟੀਮ, ਬੰਬ ਨਿਰੋਧਕ ਟੀਮ, ਫਾਇਰ ਬ੍ਰਿਗੇਡ ਟੀਮਾਂ ਨੇ ਵੀ ਘਟਨਾ ਸਥਾਨਾਂ ਦਾ ਮੁਆਇਨਾ ਕੀਤਾ, ਪਰ ਪੁਲਿਸ ਟੀਮ ਨੂੰ ਕੋਈ ਬੰਬ ਨਹੀਂ ਮਿਲਿਆ। ਹੋਰ ਕੀ ਕੀ ਦੱਸਿਆ ਪਕੜੇ ਗਏ ਵਿਅਕਤੀ ਨੇ ਪੁਲਸ ਨੂੰ ਪੁਲਸ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਇੱਕ ਬੰਗਲਾਦੇਸ਼ੀ ਨਾਗਰਿਕ ਹੈ ਤੇ ਲਗਭਗ ਨੌਂ ਸਾਲ ਪਹਿਲਾਂ ਗੈਰ-ਕਾਨੂੰਨੀ ਤੌਰ `ਤੇ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉੱਥੇ ਰਹਿ ਰਿਹਾ ਸੀ । ਉਸਨੇ ਦੱਸਿਆ ਕਿ ਸ਼ੁਰੂ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਸਨੂੰ ਡਿਜੀਟਲ ਮਾਰਕੀਟਿੰਗ, ਗ੍ਰਾਫਿਕਸ ਦਾ ਗਿਆਨ ਹੈ ਅਤੇ ਉਹ ਪਿਛਲੇ ਪੰਜ ਸਾਲਾਂ ਤੋਂ ਡਿਜੀਟਲ ਮਾਰਕੀਟਿੰਗ ਵਿੱਚ ਫ੍ਰੀਲਾਂਸਿੰਗ ਕਰ ਰਿਹਾ ਹੈ । ਉਹ ਇੱਕ ਫੇਸਬੁੱਕ ਸਮੂਹ ਦਾ ਮੈਂਬਰ ਸੀ, ਜਿੱਥੇ ਉਸਦੀ ਮੁਲਾਕਾਤ ਮਾਮੁਨੂਰ ਰਾਸਿ਼਼ਦ ਨਾਮ ਦੇ ਇੱਕ ਬੰਗਲਾਦੇਸ਼ੀ ਵਿਅਕਤੀ ਨਾਲ ਹੋਈ, ਜਿਸਨੇ ਉਸਦੀ ਜੀਮੇਲ ਆਈ. ਡੀ. ਮੰਗੀ ਅਤੇ ਬਦਲੇ ਵਿੱਚ ਉਸਨੂੰ ਯੂ. ਐਸ. ਡੀ. ਟੀ. ਦੀ ਪੇਸ਼ਕਸ਼ ਕੀਤੀ । ਪੁਲਸ ਰਿਮਾਂਡ ਪ੍ਰਾਪਤ ਕਰੇਗੀ ਹੋਰ ਜਾਣਕਾਰੀਆਂ ਪ੍ਰਾਪਤ ਫਿਰ ਉਸਨੇ ਮਾਮੁਨੂਰ ਰਸ਼ੀਦ ਨੂੰ ਲਗਭਗ 300 ਜੀਮੇਲ ਆਈਡੀ ਪ੍ਰਦਾਨ ਕੀਤੇ, ਜਿਸਦੇ ਬਦਲੇ ਉਸਨੂੰ ਲਗਭਗ 250 ਯੂਐਸਡੀਟੀ ਕ੍ਰਿਪਟੋਕਰੰਸੀ ਮਿਲੀ। ਇਸੇ ਈਮੇਲ ਆਈ. ਡੀ. ਦੀ ਵਰਤੋਂ ਸਕੂਲਾਂ ਵਿੱਚ ਬੰਬ ਧਮਾਕਿਆਂ ਬਾਰੇ ਝੂਠੇ ਈਮੇਲ ਭੇਜਣ ਲਈ ਕੀਤੀ ਗਈ ਸੀ । ਸਾਈਬਰ ਕ੍ਰਾਈਮ ਯੂਨਿਟ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਉਸਨੂੰ ਰਿਮਾਂਡ `ਤੇ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਰਿਮਾਂਡ ਦੌਰਾਨ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰੇਗੀ ਕਿ ਕੀ ਉਸਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਹੈ।
