ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ ਤੋਂ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ `ਚ ਪੁੱਛਗਿੱਛ ਕੀਤੀ। ਈ. ਡੀ. ਦੀ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ। ਨਿਵੇਸ਼ਾਂ ਦਾ ਇਕ ਵੱਡਾ ਹਿੱਸਾ ਬਦਲ ਗਿਆ ਗੈਰ-ਕਾਰਗੁਜ਼ਾਰੀ ਨਿਵੇੇਸ਼ਾਂ ਵਿਚ ਅਧਿਕਾਰੀਆਂ ਅਨੁਸਾਰ 31 ਮਾਰਚ, 2017 ਤੱਕ ਬੈਂਕ ਦੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ. ਡੀ. ਏ. ਜੀ.) `ਚ ਲੱਗਭਗ 6,000 ਕਰੋੜ ਰੁਪਏ ਦਾ ਕਰਜ਼ਾ ਸੀ ਅਤੇ ਇਹ ਅੰਕੜਾ ਇਕ ਸਾਲ ਦੇ ਅੰਦਰ (31 ਮਾਰਚ, 2018 ਤੱਕ) ਦੁੱਗਣਾ ਹੋ ਕੇ 13 ਹਜ਼ਾਰ ਕਰੋੜ ਰੁਪਏ ਹੋ ਗਿਆ। ਇਨ੍ਹਾਂ ਕੰਪਨੀਆਂ `ਚ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ. ਐੱਚ. ਐੱਫ. ਐੱਲ.) ਅਤੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ. ਸੀ. ਐੱਫ. ਐੱਲ.) ਸ਼ਾਮਲ ਸਨ। ਏਜੰਸੀ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਨਿਵੇਸ਼ਾਂ ਦਾ ਇਕ `ਵੱਡਾ` ਹਿੱਸਾ ਗੈਰ-ਕਾਰਗੁਜ਼ਾਰੀ ਨਿਵੇਸ਼ਾਂ (ਐੱਨ. ਪੀ. ਆਈ.) `ਚ ਬਦਲ ਗਿਆ ਅਤੇ ਇਸ ਦੇ ਨਤੀਜੇ ਵਜੋਂ ਇਨ੍ਹਾਂ ਲੈਣ-ਦੇਣ ਨਾਲ ਬੈਂਕ ਨੂੰ 3,300 ਕਰੋੜ ਦਾ ਨੁਕਸਾਨ ਹੋਇਆ।
