post

Jasbeer Singh

(Chief Editor)

Punjab

ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਾਨਕਲੇਵ ਦਾ ਕੀਤਾ ਉਦਘਾਟਨ

post-img

ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਾਨਕਲੇਵ ਦਾ ਕੀਤਾ ਉਦਘਾਟਨ ਫਗਵਾੜਾ/ਚੰਡੀਗੜ੍ਹ 13 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਪੂਰਥਲਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) 'ਚ ਸੂਬੇ ਦੇ ਪਹਿਲੇ ਸਟਾਰਟਅੱਪ ਪੰਜਾਬ ਕਾਨਕਲੇਵ ਦਾ ਉਦਘਾਟਨ ਕੀਤਾ, ਜਿਸ ਤਹਿਤ ਨਵੀਨਤਾ, ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਸਰਕਾਰ ਦੇ ਆਰਥਿਕ ਨਜ਼ਰੀਏ ਵਿਚ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਸਟਾਰਟਅੱਪ ਪੰਜਾਬ ਕਾਨਕਲੇਵ 2026 ਇਕ ਪ੍ਰਮੁੱਖ ਸੂਬਾ ਪੱਧਰੀ ਪਲੇਟਫਾਰਮ ਵਜੋਂ ਉਭਰਿਆ ਹੈ । ਪੰਜਾਬ ਸਰਕਾਰ ਕਰ ਰਹੀ ਹੈ ਸਟਾਰਟਅੱਪਸ ਨੂੰ ਵਿਸ਼ੇਸ਼ ਹੌਸਲਾ ਅਫਜ਼ਾਈ ਚੈੱਕ ਪ੍ਰਦਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੰਜਾਬ 'ਚ ਸਥਿਤ 15 ਤੋਂ ਵੱਧ ਇਨਕਿਊਬੇਟਰ ਅਤੇ 5 ਤੋਂ ਵੱਧ ਸਹਾਇਤਾ ਸੰਸਥਾਵਾਂ ਨੇ ਆਪਣੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਪੰਜਾਬ ਸਰਕਾਰ 8 ਸਟਾਰਟਅੱਪਸ ਨੂੰ ਵਿਸ਼ੇਸ਼ ਹੌਸਲਾ ਅਫਜ਼ਾਈ ਚੈੱਕ ਪ੍ਰਦਾਨ ਕਰ ਰਹੀ ਹੈ, ਜਿਸ ਵਿਚ 7 ਸਟਾਰਟਅੱਪਸ ਨੂੰ ਸੀਡ ਗ੍ਰਾਂਟ ਵਜੋਂ 3-3 ਲੱਖ ਰੁਪਏ ਅਤੇ ਹਰੇਕ ਸਟਾਰਟਅੱਪ ਨੂੰ ਲੀਜ਼ ਡੈਂਟਲ ਸਹਾਇਤਾ ਵਜੋਂ 1.20 ਲੱਖ ਰੁਪਏ ਦਿੱਤੇ ਗਏ ਹਨ । ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ ।

Related Post

Instagram