post

Jasbeer Singh

(Chief Editor)

National

ਬਿਹਾਰ ਬਣਿਆਂ ਸੀ. ਐੱਸ. ਆਰ. ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ

post-img

ਬਿਹਾਰ ਬਣਿਆਂ ਸੀ. ਐੱਸ. ਆਰ. ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਪਟਨਾ, 11 ਦਸੰਬਰ 2025 : ਬਿਹਾਰ ਦੀ ਨਵ-ਨੋਟੀਫਾਈਡ ਸੂਬਾ ਸੀ. ਐੱਸ. ਆਰ. ਨੀਤੀ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਦਿਸ਼ਾ `ਚ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਅਤੇ ਚਾਣਕਿਆ ਇੰਸਟੀਚਿਊਟ ਲੀਡਰਸ਼ਿਪ (ਸੀ. ਆਈ. ਐੱਮ. ਪੀ.) ਨੇ ਮਹੱਤਵਪੂਰਨ ਪਹਿਲ ਕੀਤੀ ਹੈ। ਪਟਨਾ ਵਿਖੇ ਆਯੋਜਿਤ ਕੀਤਾ ਗਿਆ ਪੰਜਵਾਂ ਕੌਮਾਂਤਰੀ ਸੀ. ਐਸ. ਆਰ. ਸੰਮੇਲਨ ਪਟਨਾ ਵਿਚ ਆਯੋਜਿਤ 5ਵੇਂ ਕੌਮਾਂਤਰੀ ਸੀ. ਐੱਸ. ਆਰ. ਸੰਮੇਲਨ (ਆਈ. ਸੀ. ਸੀ. ਐੱਸ. ਆਰ.) ਦੌਰਾਨ ਦੋਵਾਂ ਸੰਸਥਾਵਾਂ ਨੇ ਉੱਚ-ਪੱਧਰੀ ਗੋਲਮੇਜ ਬੈਠਕ ਦਾ ਆਯੋਜਨ ਕੀਤਾ, ਜਿਸ ਵਿਚ ਬਿਹਾਰ ਸੂਬਾ ਸੀ. ਐੱਸ. ਆਰ. ਨੀਤੀ 2025 ਨੂੰ ਮਜ਼ਬੂਤ ਬਣਾਉਣ ਦੀ ਨੀਤੀ `ਤੇ ਵਿਚਾਰ-ਵਟਾਂਦਰਾ ਹੋਇਆ । ਬਿਹਾਰ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਆਪਣੀ ਵੱਖਰੀ ਸੂਬਾ ਸੀ. ਐੱਸ. ਆਰ. ਨੀਤੀ ਤਿਆਰ ਕਰ ਕੇ ਨੋਟੀਫਾਈਡ ਕੀਤੀ ਹੈ।

Related Post

Instagram