post

Admin

(Chief Editor)

National

ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

post-img

ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ ਨਵੀਂ ਦਿੱਲੀ, 6 ਮਾਰਚ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅੱਜ ਮੁੰਬਈ ਅਤੇ ਹੈਦਰਾਬਾਦ ਵਿਚ ਕਈ ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ । ਕਿਊਂ ਕੀਤੀਆਂ ਗਈਆਂ ਹਨ ਛਾਪੇਮਾਰੀਆਂ ਮਿਲੀ ਜਾਣਕਾਰੀ ਮੁਤਾਬਕ ਈ. ਡੀ. ਨੇ ਜੋ ਅੱਜ ਮੁੰਬਈ ਅਤੇ ਹੈਦਰਾਬਾਦ ਵਿਖੇ 10 ਤੋਂ 12 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਹਨ ਉਸ ਵਿਚ 15 ਟੀਮਾਂ ਸ਼ਾਮਲ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਛਾਪੇਮਾਰੀਆਂ ਉਦਯੋਗਪਤੀ ਅਨਿਲ ਅੰਬਾਨੀ ਦੀ ਸਮੂਹ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਨਾਲ ਜੁੜੀਆਂ ਇਕਾਈਆਂ ਵਿਰੁੱਧ ਆਪਣੀ ਜਾਂਚ ਦੇ ਹਿੱਸੇ ਵਜੋਂ ਕੀਤੀ ਹੈ। ਕੀ ਆਖਿਆ ਰਿਲਾਇੰਸ ਪਾਵਰ ਐਕਸਚੇਂਜ ਨੇ ਰਿਲਾਇੰਸ ਪਾਵਰ ਨੇ ਸਪੱਸ਼ਟ ਤੌਰ `ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸੰਘੀ ਜਾਂਚ ਏਜੰਸੀ ਨੇ ਇਸਦੇ ਅਹਾਤਿਆਂ ਜਾਂ ਦਫਤਰਾਂ `ਤੇ ਛਾਪੇਮਾਰੀ ਕੀਤੀ ਹੈ। ਰਿਲਾਇੰਸ ਪਾਵਰ ਨੇ ਸਟਾਕ ਐਕਸਚੇਂਜ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਕੰਪਨੀ ਦੇ ਕਿਸੇ ਵੀ ਦਫਤਰ ਜਾਂ ਅਹਾਤੇ `ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।

Related Post

Instagram