post

Jasbeer Singh

(Chief Editor)

Latest update

ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

post-img

ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ। ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ ਜੁਰਮਾਨਾ ਇਸ ਕਾਨੂੰਨ ਅਧੀਨ ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਸਨੈਪਚੈਟ, ਰੈਡਿਟ, ਕਿਕ, ਟਵੀਟ ਅਤੇ ਥੈਡਜ਼ ਵਰਗੇ ਮਾਧਿਅਮਾਂ ਨੂੰ ਨਾਬਾਲਗ ਖਪਤਕਾਰਾਂ ਦੇ ਖਾਤੇ ਹਟਾਉਣੇ ਲਾਜ਼ਮੀ ਹੋਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਨੂੰ 49.5 ਮਿਲੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਪਲੇਟਫਾਰਮਾਂ ਦੀ ਪਾਲਣਾ ਦੀ ਨਿਗਰਾਨੀ ਕਰ ਰਹੀ ਹੈ। ਮਾਪਿਆਂ ਦੀ ਪ੍ਰਤੀਕਿਰਿਆ ਹੈ ਮਿਲੀ-ਜੁਲੀ ਇਸ ਬਾਰੇ ਮਾਪਿਆਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਹੈ। ਕੁਝ ਚਿੰਤਿਤ ਹਨ ਕਿ ਬੱਚੇ ਸਮਾਜਿਕ ਤੌਰ `ਤੇ ਅਲੱਗ-ਥਲੱਗ ਹੋ ਜਾਣਗੇ, ਜਦਕਿ ਹੋਰਾਂ ਨੇ ਇਸ ਨੂੰ ਆਨਲਾਈਨ ਆਦਤਾਂ ਤੋਂ ਬਚਾਅ ਲਈ ਚੰਗਾ ਕਦਮ ਦੱਸਿਆ ਹੈ। ਇਸ ਕਦਮ ਨਾਲ ਦੇਸ਼ ਭਰ ਵਿਚ ਲੱਖਾਂ ਨਾਬਾਲਗਾਂ ਦੀਆਂ ਆਨਲਾਈਨ ਗਤੀਵਿਧੀਆਂ `ਤੇ ਤੁਰੰਤ ਅਸਰ ਪਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਭਾਵੇਂ ਪ੍ਰਕਿਰਿਆ ਪੂਰੀ ਤਰ੍ਹਾਂ ਸੰਪੂਰਨ ਨਾ ਹੋਵੇ, ਪਰ ਇਸ ਦਾ ਸੰਦੇਸ਼ ਸਪੱਸ਼ਟ ਹੈ। ਨੀਤੀ ਨੇ ਖਿੱਚਿਆ ਦਾ ਵਿਸ਼ਵ ਪੱਧਰ ਦਾ ਧਿਆਨ ਇਸ ਨੀਤੀ ਨੇ ਵਿਸ਼ਵ ਪੱਧਰ `ਤੇ ਧਿਆਨ ਖਿੱਚਿਆ ਹੈ, ਜਿੱਥੇ ਮਲੇਸ਼ੀਆ, ਡੈਨਮਾਰਕ, ਨਾਰਵੇ ਅਤੇ ਯੂਰਪੀ ਯੂਨੀਅਨ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ `ਤੇ ਵਿਚਾਰ ਕਰ ਰਹੇ ਹਨ। ਇਕ ਅਕਾਦਮਿਕ ਸਲਾਹਕਾਰ ਸਮੂਹ ਇਸ ਦੇ ਲਾਭਾਂ (ਜਿਵੇਂ ਬਿਹਤਰ ਨੀਂਦ, ਘੱਟ ਆਨਲਾਈਨ ਆਦਤਾਂ) ਅਤੇ ਅਣਚਾਹੇ ਨਤੀਜਿਆਂ (ਨਿੱਜੀ ਇੰਟਰਨੈੱਟ ਜੁੜਾਅ ਦੀ ਵਰਤੋਂ, ਇੰਟਰਨੈੱਟ ਦੇ ਹਨੇਰੇ ਖੇਤਰਾਂ ਵੱਲ ਰੁਝਾਨ) ਦਾ ਮੁਲਾਂਕਣ ਕਰੇਗਾ।

Related Post

Instagram