ਚੇਨਈ ਵਿਚ ਕਾਵਾਂ ਦੀ ਮੌਤ ਤੋ਼ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ ਚੇਨਈ, 9 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਚੇਨਈ ਵਿਖੇ ਕਈ ਖੇਤਰਾਂ ਵਿਚ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਜਿ਼ਲਾ ਪ੍ਰਸ਼ਾਸਨ ਹਾਈ ਐਲਰਟ ਤੇ ਹੈ ਤੇ ਬਰਡ ਫਲੂ ਦੀ ਪੁਸ਼ਟੀ ਵੀ ਕੀਤੀ ਹੈ। ਕਿੰਨੇ ਕਾਵਾਂ ਦੀ ਮੌਤ ਹੋਈ ਹੈ ਚੇਨਈ ਵਿਖੇ ਜੋ ਕਾਵਾਂ ਦੀ ਮੌਤ ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਦੇ ਚਲਦਿਆਂ ਵੱਖ-ਵੱਖ ਖੇਤਰਾਂ ਵਿਚ 1500 ਦੇ ਕਰੀਬ ਕਾਵਾਂ ਦੀ ਮੌਤ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ ਦੇ ਚਲਦਿਆਂ ਕੇਂਦਰ ਸਰਕਾਰ ਨੇ ਸਥਾਨਕ ਪ੍ਰਸ਼ਾਨ ਨੂੰ ਨਿਗਰਾਨੀ ਕਰਨ ਦੇ ਜਿਥੇ ਹੁਕਮ ਦਾਗੇ ਹਨ, ਉਥੇ ਪ੍ਰਸ਼ਾਸਨ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੋਾਂ ਦੀ ਸੁਰੱਖਿਆ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬਰਡ ਫਲੂ ਵਾਇਰ ਆਮ ਤੌਰ ਤੇ ਕਿਸ ਵਿਚ ਫੈਲਦਾ ਹੈ ਚੇਨਈ ਦੇ ਕਈ ਖੇਤਰਾਂ ਵਿਚ ਪੰਛੀਆਂ ਦੀ ਮੌਤ ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਰਡ ਫਲੂ ਯਾਨੀ ਏਵੀਅਨ ਇਨਫਲੂਐਂਜ਼ਾ ਇੱਕ ਕਿਸਮ ਦਾ ਇਨਫਲੂਐਂਜ਼ਾ (ਫਲੂ) ਵਾਇਰਸ ਨਾਲ ਹੋਣ ਵਾਲਾ ਇਨਫੈਕਸ਼ਨ ਹੈ । ਇਹ ਇਨਫੈਕਸ਼ਨ ਆਮ ਤੌਰ `ਤੇ ਪੰਛੀਆਂ ਅਤੇ ਹੋਰ ਜਾਨਵਰਾਂ ਵਿੱਚ ਫੈਲਦਾ ਹੈ ਪਰ ਕਈ ਵਾਰ ਪੀੜਤ ਜਾਨਵਰਾਂ ਤੋਂ ਮਨੁੱਖਾਂ ਨੂੰ ਵੀ ਬਰਡ ਫਲੂ ਹੋ ਸਕਦਾ ਹੈ। ਮਨੁੱਖਾਂ ਵਿੱਚ ਇਹ ਵਾਇਰਸ ਰੈਸਪਿਰੇਟਰੀ ਸਿਸਟਮ ਅਤੇ ਫੇਫੜਿਆਂ ਨੂੰ ਸੰਕਰਮਿਤ ਕਰ ਸਕਦਾ ਹੈ। ਕਈ ਵਾਰ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ।
