Latest update
0
ਭਾਜਪਾ ਨੇ ਆਪ ਦੇ 7 ਬਾਗੀ ਐਮ. ਪੀਜ. ਨੂੰ ਦਿੱਤੀ ਭਾਜਪਾ ਦੇ ਹਿੱਸੇ ਵਜੋਂ ਮਨਜੂਰੀ
- by Admin
- April 27, 2026
ਭਾਜਪਾ ਨੇ ਆਪ ਦੇ 7 ਬਾਗੀ ਐਮ. ਪੀਜ. ਨੂੰ ਦਿੱਤੀ ਭਾਜਪਾ ਦੇ ਹਿੱਸੇ ਵਜੋਂ ਮਨਜੂਰੀ ਨਵੀਂ ਦਿੱਲੀ, 27 ਅਪ੍ਰੈਲ 2026 : ਹਾਲ ਹੀ ਵਿਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ 7 ਬਾਗੀ ਐਮ. ਪੀਜ. ਨੂੰ ਭਾਜਪਾ ਦੇ ਹਿੱਸੇ ਵਜੋਂ ਮਨਜੂਰੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ। ਕਿਸ ਨੇ ਦਿੱਤੀ ਹੈ ਮਨਜ਼ੂਰੀ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਆਪ ਦੇ 7 ਬਾਗੀ ਐਮ. ਪੀਜ. ਨੂੰ ਅੱਜ ਰਾਜ ਸਭਾ ਸਕੱਤਰੇਤ ਵਲੋਂ ਭਾਜਪਾ ਦੇ ਹਿੱਸੇ ਵਜੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਜਿਹਾ ਹੋਣ ਨਾਲ ਰਾਜ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਗਿਣਤ ਹੁਣ 106 ਤੋਂ ਵਧ ਕੇ 113 ਹੋ ਗਈ ਹੈ । ਜਿਸ ਨਾਲ ਭਾਜਪਾ ਨੂੰ ਰਾਜ ਸਭਾ ਵਿਚ ਹੋਰ ਬਲ ਮਿਲਿਆ ਹੈ ਤੇ ਆਪ ਦਾ ਪੱਲੜਾ ਰਾਜ ਸਭਾ ਵਿਚ ਇਸ ਨਾਲ ਹਲਕਾ ਹੋ ਗਿਆ ਹੈ।
Related Post
Latest update
