ਭਾਜਪਾ ਦੇ ਜ਼ਿਲਾ ਦਿਹਾਤੀ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਸੈਂਕੜੇ ਸਮਰਥਕਾਂ ਸਮੇਤ ਸੁਖਬੀਰ ਸਿੰਘ
- by Jasbeer Singh
- May 1, 2024
ਪਟਿਆਲਾ, 1 ਮਈ (ਜਸਬੀਰ)-ਸ਼੍ਰੋਮਣੀ ਅਕਾਲੀ ਦਲ ਦੀ ਇਸ ਪਾਰਲੀਮਾਨੀ ਹਲਕੇ ਵਿਚ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਭਾਜਪਾ ਦੇ ਜ਼ਿਲਾ ਦਿਹਾਤੀ ਪ੍ਰਧਾਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿਚ ਪਾਰਟੀ ਵਿਚ ਸਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਗੜ੍ਹੀ ਦੀ ਪਿੰਡ ਫਤਿਹਪੁਰ ਗੜ੍ਹੀ ਵਿਚਲੀ ਰਿਹਾਇਸ ’ਤੇ ਪਹੁੰਚ ਕੇ ਉਹਨਾਂ ਨੂੰ ਪਾਰਟੀ ਵਿਚ ਸਾਮਲ ਹੋਣ ’ਤੇ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਜਥੇਦਾਰ ਗੜ੍ਹੀ ਉਹਨਾਂ ਦੇ ਨਜਦੀਕੀ ਮਿੱਤਰ ਹਨ ਜੋ ਬੀਤੇ ਸਮੇਂ ਵਿਚ ਜ਼ਿਲਾ ਦਿਹਾਤੀ ਪ੍ਰਧਾਨ ਵਜੋਂ ਭਾਜਪਾ ਵਿਚ ਸਾਮਲ ਹੋ ਗਏ ਸਨ ਪਰ ਹਮੇਸਾ ਆਪਣੀ ਮਾਂ ਪਾਰਟੀ ਅਕਾਲੀ ਦਲ ਲਈ ਚਿੰਤਤ ਰਹਿੰਦੇ ਸਨ। ਉਹਨਾਂ ਕਿਹਾ ਕਿ ਗੜ੍ਹੀ ਦੀ ਪਾਰਟੀ ਵਿਚ ਵਾਪਸੀ ਨਾਲ ਉਹਨਾਂ ਨੂੰ ਨਿੱਜੀ ਤੌਰ ’ਤੇ ਸਕੂਲ ਮਿਲਿਆ ਹੈ ਕਿਉਂਕਿ ਉਹਨਾਂ ਦੀ ਵਾਪਸੀ ਨਾਲ ਪਾਰਟੀ ਸਿਰਫ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿਚ ਮਜਬੂਤ ਹੋਵੇਗੀ ਕਿਉਂਕਿ ਉਹਨਾਂ ਦੇ ਰਾਜਪੂਤ ਭਾਈਚਾਰੇ ਨੇ ਹਮੇਸਾ ਸਾਰੇ ਪੰਜਾਬ ਵਿਚ ਪਾਰਟੀ ਦੀ ਹਮਾਇਤ ਕੀਤੀ ਹੈ। ਉਹਨਾਂ ਹੋਰ ਕਿਹਾ ਕਿ ਜਥੇਦਾਰ ਗੜ੍ਹੀ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਤੇ ਸਭਿਅਕ ਸਮਾਜ ਲਈ ਵੱਡਾ ਯੋਗਦਾਨ ਦਿੱਤਾ ਹੈ। ਉਹ ਮੇਰੇ ਭਰਾ ਵਾਂਗੂ ਹਨ ਅਤੇ ਮੈਂ ਬੀਤੇ ਸਮੇਂ ਵਿਚ ਉਹਨਾਂ ਨਾਲ ਨੇੜਿਓਂ ਕੰਮ ਕੀਤਾ ਹੈ। ਇਸ ਮੌਕੇ ਹਾਜਰ ਅਨੇਕਾਂ ਅਕਾਲੀ ਆਗੂਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਦੱਸਿਆ ਕਿ ਕਿਵੇਂ ਉਹ ਪਿਛਲੇ 55 ਸਾਲਾਂ ਤੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਨਾਲ ਰਲ ਕੇ ਪੰਜਾਬ ਦੀ ਬੇਹਤਰੀ ਵਾਸਤੇ ਕੰਮ ਕਰਦੇ ਆ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਕੌਮੀ ਪਾਰਟੀਆਂ ਨੇ ਕਿਸਾਨਾਂ ਲਈ ਸੂਬੇ ਦੀਆਂ ਸਰਹੱਦਾਂ ਬੰਦ ਕੀਤੀਆਂ ਹਨ ਤਾਂ ਹੁਣ ਪੰਜਾਬੀ 1 ਜੂਨ 2024 ਨੂੰ ਉਹਨਾਂ ਖਿਲਾਫ ਅਤੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾ ਕੇ ਉਹਨਾਂ ਦਾ ਸੂਬੇ ਵਿਚ ਦਾਖਲਾ ਬੰਦ ਕਰ ਦੇਣ। ਉਹਨਾਂ ਕਿਹਾ ਕਿ ਇਹ ਸਿਰਫ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਹੈ ਜਿਸਨੇ ਹਮੇਸਾ ਉਹਨਾਂ ਲਈ ਕੰਮ ਕੀਤਾ ਤੇ ਭਵਿੱਖ ਵਿਚ ਵੀ ਕੰਮ ਕਰਦੀ ਰਹੇਗੀ। ਇਸ ਮੌਕੇ ਜਥੇਦਾਰ ਗੜ੍ਹੀ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸਵਾਸ ਹੈ ਕਿ ਕਿਸੇ ਵੀ ਹੋਰ ਪਾਰਟੀ ਨੇ ਪੰਜਾਬ ਲਈ ਇੰਨਾ ਕੰਮ ਨਹੀਂ ਕੀਤਾ ਜਿੰਨਾ ਅਕਾਲੀ ਦਲ ਨੇ ਕੀਤਾ ਹੈ। ਕੌਮੀ ਪਾਰਟੀਆਂ ਨੇ ਹਮੇਸਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੈ। ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਦੇ ਸਾਰੇ ਲਟਕਦੇ ਮਸਲੇ ਹੱਲ ਕਰਵਾਉਣ ਲਈ ਅਕਾਲੀ ਦਲ ਦੀ ਡਟਵੀਂ ਹਮਾਇਤ ਕਰਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਅਤੇ ਉਹਨਾਂ ਦੀ ਟੀਮ ਹੁਣ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਪਾਰਟੀ ਉਮੀਦਵਾਰ ਸ੍ਰੀ ਐਨ ਕੇ ਸਰਮਾ ਦੀ ਜਿੱਤ ਵਾਸਤੇ ਦਿਨ ਰਾਤ ਇਕ ਕਰ ਦੇਣਗੇ। ਸ੍ਰੀ ਐਨ ਕੇ ਸਰਮਾ ਨੇ ਵੀ ਇਹ ਦੱਸਿਆ ਕਿ ਕਿਵੇਂ ਉਹਨਾਂ ਦਹਾਕਿਆਂ ਪਹਿਲਾਂ ਇਕੱਠਿਆਂ ਜਥੇਦਾਰ ਗੜ੍ਹੀ ਨਾਲ ਸਿਆਸੀ ਸਫਰ ਸੁਰੂ ਕੀਤਾ ਤੇ ਰਲ ਕੇ ਕੰਮ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸਾ ਜਮੀਨੀ ਪੱਧਰ ਦੇ ਵਰਕਰਾਂ ਨੂੰ ਪਹਿਲ ਦਿੱਤੀ ਹੈ ਤੇ ਉਹਨਾਂ ਨੂੰ ਵਿਸਵਾਸ ਹੈ ਕਿ ਇਸ ਹਲਕੇ ਵਿਚ ਜਿੱਤ ਲਈ ਇਹ ਵਰਕਰ ਹੀ ਸਭ ਤੋਂ ਵੱਡੀ ਭੂਮਿਕਾ ਨਿਭਾਉਣਗੇ। ਇਸ ਮੌਕੇ ਸੀਨੀਅਰ ਆਗੂ ਤੇ ਰਾਜਪੁਰਾ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਵੀ ਜਥੇਦਾਰ ਗੜ੍ਹੀ ਦਾ ਪਾਰਟੀ ਵਿਚ ਸਾਮਲ ਹੋਣ ’ਤੇ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸੇਖੂਪੁਰ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਭੁਪਿੰਦਰ ਸਿੰਘ ਮੈਂਬਰ ਜਨਰਲ ਕੌਂਸਲ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਤਰਲੋਕ ਸਿੰਘ ਘੱਗਰ ਸਰਾਏ, ਬਲਵਿੰਦਰ ਸਿੰਘ ਨੇਪਰਾ, ਸੁਰਿੰਦਰ ਸਿੰਘ ਘੁਮਾਣਾ, ਅੰਮਿ੍ਰਤਪਾਲ ਸਿੰਘ ਖਾਲਸਾ, ਬਾਬਾ ਕੁਲਦੀਪ ਸਿੰਘ ਆਲਮਪੁਰ, ਵਕੀਲ ਸਿੰਘ ਸਰਪੰਚ, ਪਰਵਿੰਦਰ ਸਿੰਘ ਕਾਲੋਮਾਜਰਾ, ਬਹਾਦਰ ਸਿੰਘ ਉਪਲਹੇੜੀ, ਜਸਵੀਰ ਸਿੰਘ ਜੱਸੀ ਸਾਬਕਾ, ਸੁਰਿੰਦਰਪਾਲ ਸਿੰਘ ਹੈਪੀ, ਮੰਗਤ ਸਿੰਘ ਮੰਗੂ, ਗੁਰਦੀਪ ਸਿੰਘ ਸਰਪੰਚ, ਗੁਰਦੀਪ ਸਿੰਘ ਧਮੋਲੀ, ਸੁਖਦੇਵ ਸਿੰਘ ਪਿਲਖਣੀ, ਬਹਾਦਰ ਸਿੰਘ ਸਰਪੰਚ ਦਭਾਲੀ, ਮੋਹਨ ਲਾਲ ਸਾਬਕਾ ਸਰਪੰਚ ਸੁਰਲ, ਰਾਮਬੀਰ ਸਿੰਘ ਸਰਪੰਚ ਗਾਰਦੀਨਗਰ, ਖੇਮ ਸਿੰਘ ਰਾਮਨਗਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.