
2027 ਵਿਚ ਭਾਜਪਾ ਸਰਕਾਰ ਕਰੇਗੀ ਪੰਜਾਬੀਆਂ ਦੇ ਸਾਰੇ ਸੁਪਨੇ ਪੂਰੇ : ਅਮਨ ਪੰਜਾਬ
- by Jasbeer Singh
- April 12, 2025

2027 ਵਿਚ ਭਾਜਪਾ ਸਰਕਾਰ ਕਰੇਗੀ ਪੰਜਾਬੀਆਂ ਦੇ ਸਾਰੇ ਸੁਪਨੇ ਪੂਰੇ : ਅਮਨ ਪੰਜਾਬ - ਪੰਜਾਬ ਦੇ ਭਵਿਖ ਨੂੰ ਸੁਧਾਰਨ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਦਿੱਤਾ ਵਿਸੇਸ ਥਾਪੜਾ : ਹਰਦੀਪ ਸਨੌਰ ਪਟਿਆਲਾ, 12 ਅਪ੍ਰੈਲ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਨ ਪੰਜਾਬ ਨੇ ਗੱਲਬਾਤ ਕਰਦਿਆਂ ਆਖਿਆ ਕਿ 2027 ਵਿਚ ਭਾਜਾਪ ਸਰਕਾਰ ਪਜੰਾਬੀਆਂ ਦੇ ਸਾਰੇ ਸੁਪਨੇ ਪੂਰੇ ਕਰੇਗੀ। ਉਨਾਂ ਲੋਕਾਂ ਨੂੰ ਇਕ ਮੌਕਾ 2027 ਵਿਚ ਭਾਜਪਾ ਨੂੰ ਦੇਣ ਲਈ ਅਪੀਲ ਕੀਤੀ। ਉਨਾ ਆਖਿਆ ਕਿ ਪੰਜਾਬ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੋਂ ਥਾਪੜਾ ਲੈ ਕੇ ਪੰਜਾਬ ਅੰਦਰ ਭਾਜਪਾ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ 2027 ਲਈ ਭਾਜਪਾ ਸਰਕਾਰ ਬਣਾਉਣ ਲਈ ਰਾਹ ਪਧਰਾ ਕੀਤਾ ਜਾ ਸਕੇ। ਇਸ ਮੌਕੇ ਵਿਧਾਨ ਸਭਾ ਹਲਕਾ ਸਨੌਰ ਤੋਂ ਭਾਜਪਾ ਦੇ ਸੀਨੀਅਰ ਨੇਤਾ ਹਰਦੀਪ ਸਨੌਰ ਨੇ ਆਖਿਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਨੇ ਉਨਾ ਨੂੰ ਲੋਕ ਸਭਾ ਚੋਣਾ ਦਾ ਇੰਚਾਰਜ ਲਗਾਕੇ ਭੇਜਿਆ ਸੀ ਅਤੇ ਮਾਲਵਾ ਖੇਤਰ ਵਿਚ ਭਾਜਪਾ ਦੇ ਵਿਕਾਸ ਦਾ ਕੰਮ ਸੌਪਿਆ ਸੀ ਅਤੇ ਹੁਣ ਹਾਲ ਹੀ ਵਿਚ ਦਿਲੀ ਵਿਧਾਨ ਸਭਾ ਚੋਣਾਂ ਦੌਰਾਨ ਦਿਲੀ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਦੇ 14 ਮੋਜੂਦਾ ਤੇ ਸਾਬਕਾ ਵਿਧਾਇਕ ਅਤੇ 8 ਕੌਂਸਲਰ ਭਾਜਪਾ ਵਿਚ ਸ਼ਾਮਲ ਕਰਵਾਇਆ ਹੈ। ਇਸਤੋ ਪਹਿਲਾਂ ਵੀ ਭਾਜਪਾ ਲਈ ਗੁਜਰਾਤ, ਪਛਮੀ ਬੰਗਾਲ, ਮਧ ਪ੍ਰਦੇਸ, ਰਾਸਥਾਨ ਤੇ ਹਰਿਆਣਾ ਲਈ ਜੀ ਤੋੜ ਮਿਹਨਤ ਕੀਤੀ ਗਈ। ਉਨਾ ਕਿਹਾ ਕਿ ਉਹ ਪੰਜਾਬ ਦੇ ਭਵਿਖ ਨੂੰ ਸੁਧਾਰਨ ਲਈ ਦੇਸ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਥਾਪੜਾ ਲੈ ਕੇ ਆਏ ਹਨ।