ਅੰਮ੍ਰਿਤਸਰ ਵਿਚ ਬੀ. ਐਸ. ਐਫ. ਹੈਡਕੁਆਰਟਰ ਸਾਹਮਣੇ ਹੋਇਆ ਧਮਾਕਾ ਅੰਮ੍ਰਿਤਸਰ, 6 ਮਈ 2026 : ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਵਿਖੇ ਬੀਤੀ ਰਾਤ ਬੀ. ਐਸ. ਐਫ. ਦੇ ਹੈਡਕੁਆਰਟਰ ਦੇ ਸਾਹਮਣੇ ਇਕ ਜ਼ਬਰਦਸਤ ਧਮਾਕਾ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਬਾਅਦ ਬੀਤੀ ਦੇਰ ਰਾਤ ਜੋ ਅੰਮ੍ਰਿਤਸਰ ਵਿੱਚ ਬੀ. ਐਸ. ਐਫ. ਦੇ ਹੈੱਡਕੁਆਰਟਰ ਦੇ ਸਾਹਮਣੇ ਵੀ ਇੱਕ ਧਮਾਕਾ ਹੋਇਆ ਹੈ ਦੋਵਾਂ ਘਟਨਾਵਾਂ ਵਿੱਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਦੋਵਾਂ ਧਮਾਕਿਆਂ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ । ਕੀ ਦੱਸਿਆ ਐਸ. ਐਸ. ਪੀ. ਅੰਮ੍ਰਿਤਸਰ ਨੇ ਅੰਮ੍ਰਿਤਸਰ ਬੀ. ਐਸ. ਐਫ. ਕੈਂਪ ਵਿੱਚ ਹੋਏ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਰ ਦੇ ਐਸ. ਐਸ. ਪੀ. ਸੋਹੇਲ ਮੀਰ ਕਾਸਿਮ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੋਟਰਸਾਈਕਲ `ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਹਵਾ ਵਿੱਚ ਅਤੇ ਫਿਰ ਬੀ. ਐਸ. ਐਫ. ਕੈਂਪ ਵੱਲ ਵਿਸਫੋਟਕ ਸੁੱਟੇ ਜੋ ਇੱਕ ਕੰਧ ਨਾਲ ਟਕਰਾਉਂਦਿਆਂ ਹੀ ਫਟ ਗਏ । ਧਮਾਕੇ ਕਾਰਨ ਫੌਜ ਦੇ ਖੇਤਰ ਨੂੰ ਢਕਣ ਲਈ ਸੀਮਾ ਕੰਧ `ਤੇ ਬਣਾਏ ਗਏ ਟੀਨ ਦੇ ਸ਼ੈੱਡ ਤੱਕ ਢਹਿ ਗਏ । ਗੇਟ 6 ਅਤੇ 7 ਦੇ ਵਿਚਕਾਰ ਕੰਧ ਨੂੰ ਵੀ ਮਾਮੂਲੀ ਜਿਹਾ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਫੌਜੀ ਅਤੇ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ।
