post

Jasbeer Singh

(Chief Editor)

Patiala News

ਬਲਾਕ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਬਲਾਕ ਬਿਸ਼ਨ ਨਗਰ ਦੀ ਮਹੀਨਾ ਵਾਰ ਮੀਟਿੰਗ ਆਯੋਜਿਤ

post-img

ਬਲਾਕ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਬਲਾਕ ਬਿਸ਼ਨ ਨਗਰ ਦੀ ਮਹੀਨਾ ਵਾਰ ਮੀਟਿੰਗ ਆਯੋਜਿਤ ਕਾਂਗਰਸ ਪਾਰਟੀ ਹੀ ਸੰਵਿਧਾਨ ਅਨੁਸਾਰ ਸਾਰੇ ਵਰਗਾਂ ਨੂੰ ਬਰਾਬਰ ਦਾ ਅਧਿਕਾਰ ਅਤੇ ਬਰਾਬਰ ਦਾ ਇੰਨਸਾਫ ਦੇਣ ਦੀ ਗੱਲ ਕਰਦੀ ਹੈ : ਮੋਹਿਤ ਮਹਿੰਦਰਾ ਪਟਿਆਲਾ, 19 ਜੂਨ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਮੋਹਿਤ ਮੋਹਿੰਦਰਾ ਜੀ ਦੀ ਯੋਗ ਅਗਵਾਈ ਹੇਠ ਬਲਾਕ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਬਲਾਕ ਬਿਸ਼ਨ ਨਗਰ ਦੀ ਜੂਨ ਮਹੀਨੇ ਦੀ ਮਹਿਨਾ ਵਾਰ ਮੀਟਿੰਗ ਤਫਜਲ ਪੂਰਾ ਵਿਖੇ ਹੋਈ, ਜਿਸ ਵਿੱਚ ਬਲਾਕ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰਾਂ, ਜਿ਼ਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ, ਮੰਡਲ ਕਮੇਟੀ ਅਹੁਦੇਦਾਰਾਂ ਤੋਂ ਇਲਾਵਾ ਸਾਰੇ ਹੀ ਕਾਂਗਰਸੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਰਾਜੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਗੂਲਾਬ ਰਾਏ ਗਰਗ ,ਸੀਨੀਅਰ ਆਗੂ ਅਨੀਲ ਮੌਦਗਿਲ, ਬਲਾਕ ਦਫਤਰ ਇੰਚਾਰਜ ਰਵਿੰਦਰ ਕੁਮਾਰ ਟੋਨੀ ,ਮਨੋਜ ਠਾਕੁਰ ਪ੍ਰਵੀਨ ਰਾਣਾ ਅਤੇ ਰਿਚੀ ਡਕਾਲਾ ਨੇ ਕਿਹਾ ਕਾਂਗਰਸ ਪਾਰਟੀ ਦੀ ਨੀਤੀਆਂ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਜੀ ਦੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਪਟਿਆਲਾ ਦਿਹਾਤੀ ਹਲਕੇ ਦੀ ਕਾਂਗਰਸ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਹਰ ਰੋਜ਼ ਨੌਜਵਾਨ ਵਰਗ ਅਤੇ ਹਰ ਵਰਗ ਦੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਅਤੇ ਆਮ ਲੋਕ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਾੳਣਾ ਚਾਹੁੰਦੇ ਹਨ। ਇਸ ਮੌਕੇ ਅਪਣੇ ਸੰਬੋਧਨ ਤੋਂ ਪਹਿਲਾਂ ਮੋਹਿਤ ਮੋਹਿੰਦਰਾ ਜੀ ਵੱਲੋਂ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਅਨੀਤਾ ਪੰਜੋਲਾ ਦੇ ਪਤੀ ਸ੍ਰੀ ਗਿਆਨਇਸ਼ਵਰ ਪੰਜੋਲਾ ਨੂੰ ਨੂੰ ਫੁੱਲਾਂ ਦੇ ਹਾਰ ਪਾ ਸਨਮਾਨਿਤ ਕੀਤਾ ਗਿਆ ।ਇੱਥੇ ਜਿ਼ਕਰਯੋਗ ਹੈ ਕਿ ਪਿਛਲੇ ਦਿਨੀ ਹੋਈ ਡੀ ਐਮ ਡਵਲਿਯੂ ਦੀ ਹੋਈ ਕੋਂਸਲਰ ਚੋਣਾਂ ਵਿੱਚ ਗਿਆਨੇਸਵਰ ਪੰਜੋਲਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਨਾਲ ਹੀ ਕਾਂਗਰਸ ਪਾਰਟੀ ਲਈ ਵਧੀਆ ਕਾਰਗੁਜ਼ਾਰੀ ਲਈ ਸਨੀ ਗਿੱਲ ਅਤੇ ਬਲਦੇਵ ਬਿੱਟੂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੋਹਿਤ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਸੰਵਿਧਾਨ ਅਨੁਸਾਰ ਸਾਰੇ ਵਰਗਾਂ ਨੂੰ ਬਰਾਬਰ ਦਾ ਅਧਿਕਾਰ ਅਤੇ ਬਰਾਬਰ ਦਾ ਇੰਨਸਾਫ ਦੇਣ ਦੀ ਗੱਲ ਕਰਦੀ ਹੈ ਅਤੇ ਇਸ ਕਰਕੇ ਹੀ ਭਾਰਤ ਦੇ ਸੰਵਿਧਾਨ ਦੀ ਮਜ਼ਬੂਤੀ ਅਤੇ ਰਾਖੀ ਲਈ ਪੂਰੇ ਦੇਸ਼ ਅਤੇ ਪੰਜਾਬ ਵਿੱਚ ਸੰਵਿਧਾਨ ਬਚਾਓ ਮੁਹਿੰਮ ਤਹਿਤ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਹਿਤ ਮਹਿੰਦਰਾ ਨੇ ਸਮੂਹ ਕਾਂਗਰਸ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਅਤੇ ਸੰਗਠਨ ਵਿਸਥਾਰ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਾਂਗਰਸ ਪਾਰਟੀ ਅਪਣੇ ਵਰਕਰਾਂ ਦਾ ਪੂਰਾ ਧਿਆਨ ਰੱਖਦੀ ਹੈ ਅਤੇ 2027 ਵਿੱਚ ਸਰਕਾਰ ਬਣਨ ਤੇ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੋਕੇ ਮੰਡਲ ਪ੍ਰਧਾਨ ਸੇਵਾ ਬਰਸਠ , ਤਰਨਵੀਰ ਕੋਹਲੀ ,ਸੋਨੂ ਡੀ ਸੀ ਡਵਲਯੂ ,ਕਰਮਜੀਤ ਬਬਲੂ , ਨਵਦੀਪ ਸ਼ਰਮਾ ,ਅਮਿਤ ਜਿੰਦਲ, ਨਰਿੰਦਰ ਕੁਮਾਰ ਗੋਲਡੀ ,ਗੁਰਮੀਤ ਕੋਰ ਸੂੰਦਰਾ, ਲਲੀਤਾ ਰਾਓ , ਜਸਵਿੰਦਰ ਕੋਰ ,ਗੁਰਵਿੰਦਰ ਕੋਰ , ਅਸ਼ੀਸ਼ ਮਿੱਤਲ ,ਮਨਜੀਤ ਚਿੱਤਰਕਾਰ, ਪੋਨੀ ਝਿਲ,ਹਰਿੰਦਰ ਰੂਪ, ਸ਼ਾਮ ਲਾਲ ਮਿੱਤਲ ,ਜੂਨਾ ਖਾਨ, ਹਨੀ ,ਨੀਰਜ ਜੈਨ ,ਅਸ਼ੋਕ ਕੁਮਾਰ , ਸ਼ੰਮੀ ਖਾਨ , ਸੰਜੀਵ ਗੋਇਲ,ਆਦਿ ਹਾਜ਼ਰ ਸਨ।

Related Post