
ਏਅਰ ਇੰਡੀਆ ਕੰਪਨੀ" ਦੇ ਸਾਰੇ ਜਹਾਜਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਆਗਿਆ ਦਿੱਤੀ ਜਾਵੇ : ਪ੍ਰੋ. ਬਡ
- by Jasbeer Singh
- June 19, 2025

ਏਅਰ ਇੰਡੀਆ ਕੰਪਨੀ" ਦੇ ਸਾਰੇ ਜਹਾਜਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਆਗਿਆ ਦਿੱਤੀ ਜਾਵੇ : ਪ੍ਰੋ. ਬਡੂੰਗਰ ਪਟਿਆਲਾ, 19 ਜੂਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਜਹਾਜਾਂ ਦੀ ਵੱਡੀ "ਏਅਰ ਇੰਡੀਆ" ਕੰਪਨੀ ਦੇ ਇੱਕ ਮਹੀਨੇ ਵਿੱਚ ਲਗਭਗ ਪੰਜ ਹਾਦਸੇ ਸਾਹਮਣੇ ਆ ਚੁੱਕੇ ਹਨ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ । ਉਹਨਾਂ ਕਿਹਾ ਕਿ ਜਹਾਜਾਂ ਦੀ ਨਾਮਵਰ "ਏਅਰ ਇੰਡੀਆ ਕੰਪਨੀ" ਅਤੇ ਕੇਂਦਰੀ ਸ਼ਹਿਰੀ ਆਵਾਜਾਈ ਮੰਤਰੀ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਹੋਇਆਂ ਸਾਰੇ ਜਹਾਜਾਂ ਦੀ ਪੂਰੀ ਤਰ੍ਹਾਂ ਹਰ ਪੱਖ ਤੋਂ ਤਕਨੀਕੀ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤੇ ਉਦੋਂ ਤੱਕ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜਦੋਂ ਤੱਕ ਇਨ੍ਹਾਂ ਜਹਾਜਾਂ ਦੀ ਕਿਸੇ ਪੱਖ ਤੋਂ ਕੋਈ ਖਾਮੀ ਬਾਕੀ ਨਾ ਰਹੇ ਅਤੇ ਪੂਰੀਆਂ ਐਨ.ਓ.ਸੀ ਪ੍ਰਾਪਤ ਕਰਨ ਤੇ ਹੀ ਇਹਨਾਂ ਦੀ ਆਵਾਜਾਈ ਬਹਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਮੁੜ ਕੇ ਅਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਨ ਤੇ ਹਾਦਸਿਆਂ ਵਿੱਚ ਕੀਮਤੀ ਅਜਾਈ ਜਾਨਾ ਨਾ ਜਾ ਸਕਣ। ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਪਹਿਲਾਂ ਅਹਿਮਦਾਬਾਦ 'ਚ ਏਅਰ ਇੰਡੀਆ ਦੇ ਹਾਦਸਾ ਗ੍ਰਸਤ ਹੋਏ ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੂਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ । ਉਹਨਾਂ ਕਿਹਾ ਕਿ ਇਹ ਅਤੀ ਦੁੱਖਦਾਇਕ ਘਟਨਾ ਹੋਈ ਹੈ ਤੇ ਦੇਸ਼ ਵਿੱਚ ਰੇਲਵੇ ਤੇ ਸੜਕੀ ਹਾਸਿਆਂ ਵਿੱਚ ਬਹੁਤ ਜਾਨਾਂ ਅਜਾਈ ਜਾ ਰਹੀਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਮੈਨੇਜਰ, ਨਰਿੰਦਰ ਸਿੰਘ ਰਸੀਦਪੁਰ, ਜੋਗਾ ਸਿੰਘ ਸੁਪਰਵਾਈਜ਼ਰ, ਜੱਗਾ ਸਿੰਘ ਮੀਤ ਮੈਨੇਜਰ ਅਤੇ ਹੋਰ ਆਗੂ ਵੀ ਹਾਜ਼ਰ ਸਨ।