July 6, 2024 01:44:25
post

Jasbeer Singh

(Chief Editor)

Patiala News

ਨੋਜਵਾਨਾਂ ਵਲੋਂ ਖੂਨਦਾਨ ਕਰਨਾ ਸਲਾਘਾਯੋਗ ਕਦਮ: ਪਰਮਿੰਦਰ ਕੌਰ ਮਨਚੰਦਾ

post-img

ਪਟਿਆਲਾ, 8 ਮਈ (ਜਸਬੀਰ): ਪੰਜਾਬ ਰੈਡ ਕਰਾਸ ਨਸਾ ਛਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵਲੋਂ ਅੰਤਰਰਾਸਟਰੀ ਰੈਡ ਕਰਾਸ ਦਿਵਸ ਦੇ ਸਬੰਧ ਵਿੱਚ ਇੰਡੀਅਨ ਰੈਡ ਕਰਾਸ ਸੁਸਾਇਟੀ ਸਟੇਟ ਬ੍ਰਾਚ ਚੰਡੀਗੜ੍ਹ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਰਿਟਾਇਰ ਆਈ ਏ ਐਸ ਦੀ ਸਰਪ੍ਰਸਤੀ ਹੇਠ ਅਤੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸਨ ਆਫ ਇੰਡੀਆ,ਯੂਵਕ ਸੇਵਾਵਾਂ ਕਲੱਬ ਦੀਪ ਨਗਰ,ਯੂਵਕ ਸੇਵਾਵਾਂ ਪਾਵਰ ਹਾਊਸ ਯੂਥ ਕਲੱਬ ਰਣਜੀਤ ਨਗਰ ਦੇ ਸਹਿਯੋਗ ਨਾਲ ਸਾਕੇਤ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਏ ਐਸ ਆਈ ਜਪਨਾਮ ਸਿੰਘ ਚੋਕੀ ਇੰਚਾਰਜ ਰਾਜਿੰਦਰਾ ਹਸਪਤਾਲ ਅਤੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਸ ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸਨ ਸੁਸਾਇਟੀ ਨੇ ਕੀਤੀ, ਵਿਸੇਸ ਤੌਰ ਤੇ ਸਾਕੇਤ ਹਸਪਤਾਲ ਦੇ ਕੋਸਲਰ ਰਣਜੀਤ ਕੌਰ,ਕੋਸਲਰ ਪਰਮਿੰਦਰ ਕੌਰ ਵਰਮਾ, ਜਸਪ੍ਰੀਤ ਸਿੰਘ, ਗੁਰਮੀਤ ਸਿੰਘ,ਸਟੇਟ ਐਵਾਰਡੀ ਰੁਪਿੰਦਰ ਕੌਰ ਰੁਦਰਪ੍ਰਤਾਪ ਸਿਘ , ਲੱਕੀ ਹਰਦਾਸਪੁਰ ਨੇ ਸ ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆ ਏ ਐਸ ਆਈ ਜਪਨਾਮ ਸਿੰਘ,ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਅੰਤਰਰਾਸਟਰੀ ਰੈੱਡ ਕਰਾਸ ਦਿਵਸ ਹਰ ਸਾਲ 8 ਮਈ ਨੂੰ ਸਰ ਜੀਨ ਹੈਨਰੀ ਡੀਊਨਾ ਦੇ ਮਾਨਵਤਾ ਵਾਦੀ ਕਾਰਜਾਂ ਅਤੇ ਜੰਗ ਦੋਰਾਨ ਜਖਮੀ ਸੈਨਿਕਾਂ ਦੀ ਸੁਰੱਖਿਆ ਸੇਵਾ ਸੰਭਾਲ ਦੀ ਯਾਦ ਵਿੱਚ ਪੂਰੇ ਵਿਸਵ ਵਿਚ ਮਨਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਸਾਲ 1859 ਵਿਚ ਸੈਨਫਰੀਨੋ ਵਿਚ ਜੰਗ ਦੋਰਾਨ ਤਕਰੀਬਨ 40 ਹਜਾਰ ਸੈਨਿਕ ਗੰਭੀਰ ਰੂਪ ਵਿਚ ਜਖਮੀ ਹੋਏ ਸਨ ਇਸ ਦੌਰਾਨ ਸਰ ਜੀਨ ਹੈਨਰੀ ਡੀਊਨਾ ਦੀ ਸੇਵਾ ਕਰਨ ਨਾਲ 28 ਹਜਾਰ ਸੈਨਿਕਾਂ ਦੀ ਜਾਨ ਬਚ ਗਈ ਸੀ ਇਸ ਲਈ 1863 ਵਿਚ ਅੰਤਰਰਾਸਟਰੀ ਰੈੱਡ ਕਰਾਸ ਦਿਵਸ ਨੂੰ ਲਾਗੂ ਕੀਤਾ ਗਿਆ ਅਤੇ ਪੂਰੇ ਵਿਸਵ ਵਿਚ 8 ਮਈ ਨੂੰ ਅੰਤਰਰਾਸਟਰੀ ਰੈੱਡ ਕਰਾਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਇਸ ਮੌਕੇ ਉਹਨਾਂ ਖੂਨਦਾਨੀਆਂ ਦੀ ਹੋਸਲਾ ਅਫਜਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਦਾਨਾ ਤੋ ਉੱਤਮ ਦਾਨ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵੱਲੋਂ ਬਲੱਡ ਇੱਕਤਰ ਕੀਤਾ ਗਿਆ।

Related Post