
ਵਿਆਹ ਕਰਵਾਉਣ ਦਾ ਝਾਂਸਾ ਦੇ ਜਬਰ ਜਿਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ਼
- by Jasbeer Singh
- May 8, 2024

ਪਟਿਆਲਾ, 8 ਮਈ (ਜਸਬੀਰ) : ਥਾਣਾ ਤਿ੍ਰਪੜੀ ਦੀ ਪੁਲਸ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜਬਰ ਜਿਨਾਹ ਕਰਨ ਦੇ ਦੋਸ਼ ਵਿਚ ਸਿਧਾਰਥ ਪੁੱਤਰ ਸੋਹਣ ਲਾਲ ਵਾਸੀ ਏਕਤਾ ਨਗਰ ਪਟਿਆਲਾ ਦੇ ਖਿਲਾਫ 376 ਅਤੇ 420 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਲੜਕੀ ਨੇ ਪੁਲਸ ਨੂੰ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਸਿਧਾਰਥ ਨਾਲ ਸਕੂਲ ਸਮੇਂ ਤੋਂ ਦੋਸਤੀ ਹੋ ਗਈ ਸੀ ਅਤੇ ਦੋ ਸਾਲ ਪਹਿਲਾਂ ਉਸ ਲੜਕੀ ਨੂੰ ਸਰਹੰਦ ਰੋਡ ’ਤੇ ਇੱਕ ਹੋਟਲ ਵਿਚ ਲੈ ਗਿਆ ਅਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਿਨਾਹ ਕੀਤਾ। ਇਸ ਤੋਂ ਬਾਅਦ ਸਿਧਾਰਥ ਨੇ ਆਪਣੇ ਪਿਤਾ ਪੈਰਲਰ ਅਟੈਕ ਦਾ ਬਹਾਨਾ ਲਗਾ ਕੇ ਸਿਕਾਇਤਕਰਤਾ ਲੜਕੀ ਨੂੰ 1 ਲੱਖ 20 ਹਜ਼ਾਰ ਰੁਪਏ ਲੈ ਅਤੇ ਬਾਅਦ ਵਿਚ ਜਦੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਪੜ੍ਹਤਾਲ ਤੋਂ ਬਾਅਦ ਉਕਤ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।