post

Jasbeer Singh

(Chief Editor)

National

ਮਥੁਰਾ `ਚ ਕਮਰੇ `ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

post-img

ਮਥੁਰਾ `ਚ ਕਮਰੇ `ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਥੁਰਾ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਵਿਖੇ ਇਕ ਕਮਰੇ ਵਿਚੋਂ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਕੌਣ ਹੈ ਸ਼ਾਮਲ ਹੈ ਮ੍ਰਿਤਕਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮਥੁਰਾ ਵਿਖੇ ਜੋ ਇਕ ਕਮਰੇ ਵਿਚੋਂ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ ਵਿਚ ਪਤੀ, ਪਤਨੀ ਅਤੇ 3 ਬੱਚੇ ਸ਼ਾਮਲ ਹਨ । ਕਮਰੇ `ਚ ਬੈਡ `ਤੇ ਮਾਂ, ਇਕ ਧੀ-ਪੁੱਤ ਮਿਲੇ ਜਦੋਂ ਕਿ ਦੂਜੀ ਧੀ ਮੰਜੇ `ਤੇ ਪਈ ਸੀ ਤੇ ਪਤੀ ਦੀ ਲਾਸ਼ ਫਰਸ਼ `ਤੇ ਮਿਲੀ ਹੈ । ਪੁਲਸ ਅਨੁਸਾਰ ਪਤੀ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ, ਫਿਰ ਬੱਚਿਆਂ ਦੀ ਜਾਨ ਲਈ। ਬਾਅਦ `ਚ ਖ਼ੁਦ ਕਰੰਟ ਲਗਾ ਕੇ ਖ਼ੁਦਕੁਸ਼ੀ ਕਰ ਲਈ । ਕੀ ਦੱਸਿਆ ਐਸ. ਐਸ. ਪੀ. ਨੇ ਮਥੁਰਾ ਦੇ ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਚੱਲਿਆ, ਜਦੋਂ ਸਵੇਰੇ ਬੱਚੇ ਦਿਖਾਈ ਨਹੀਂ ਦਿੱਤੇ। ਇਸ `ਤੇ ਗੁਆਂਢ `ਚ ਰਹਿਣ ਵਾਲੇ ਮਨੀਸ਼ ਦੇ ਭਰਾ ਜੈ ਕਿਸ਼ਨ ਮੌਕੇ `ਤੇ ਪਹੁੰਚੇ । ਦਰਵਾਜ਼ਾ ਅੰਦਰੋਂ ਬੰਦ ਹੋਣ ਕਰ ਕੇ ਉਹ ਮੇਨ ਗੇਟ ਟੱਪ ਕੇ ਅੰਦਰ ਗਏ। ਫਿਰ ਕਮਰੇ ਦਾ ਦਰਵਾਜ਼ਾ ਤੋੜਿਆ । ਅੰਦਰ ਸਾਰੇ ਮ੍ਰਿਤਕ ਪਏ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਕੀ ਮਿਲਿਆ ਹੈ ਪੁਲਸ ਨੂੰ ਕਮਰੇ ਦੀ ਜਾਂਚ ਦੌਰਾਨ ਪੁਲਸ ਨੂੰ 3 ਸਫਿਆਂ ਦਾ ਖ਼ੁਦਕੁਸ਼ੀ ਨੋਟ ਅਤੇ ਇਕ ਵੀਡੀਓ ਮਿਲੀ ਹੈ । ਪਹਿਲਾ ਨੋਟ ਰਸੋਈ ਦੀ ਕੰਧ `ਤੇ ਲਿਖਿਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਮੈਂ ਮਨੀਸ਼ ਅਤੇ ਸੀਮਾ ਆਪਣੀ ਮਰਜ਼ੀ ਨਾਲ ਮਰੇ ਹਾਂ । ਪੁਲਸ ਕਿਸੇ ਨੂੰ ਪ੍ਰੇਸ਼ਾਨ ਨਾ ਕਰੇ । ਦੂਜਾ ਨੋਟ ਕਾਗਜ਼ `ਤੇ ਮਿਲਿਆ, ਉਸ `ਚ ਵੀ ਇਹੋ ਗੱਲਾਂ ਲਿਖੀਆਂ ਸਨ। ਉੱਥੇ ਹੀ ਖ਼ੁਦਕੁਸ਼ੀ ਤੋਂ ਪਹਿਲਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ `ਚ ਮਨੀਸ਼ ਨੇ ਦੁੱਖਾਂ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇਣ ਦੀ ਗੱਲ ਕਹੀ ਹੈ।

Related Post

Instagram