ਅਮਰੀਕਾ `ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ ਨਿਊਯਾਰਕ, 16 ਫਰਵਰੀ 2026 : ਅਮਰੀਕਾ ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਲਾਪਤਾ ਹੋਏ 22 ਸਾਲਾ ਭਾਰਤੀ ਪੋਸਟ ਗ੍ਰੈਜੂਏਟ ਵਿਦਿਆਰਥੀ ਦੀ ਲਾਸ਼ ਮਿਲੀ ਹੈ । ਭਾਰਤੀ ਦੂਤਘਰ ਨੇ ਇਥੇ ਇਹ ਜਾਣਕਾਰੀ ਦਿੱਤੀ ਹੈ । ਹਫਤੇ ਭਰ ਤੋ਼ ਲਾਪਤਾ ਸੀ ਵਿਦਿਆਰਥੀ ਕਰਨਾਟਕ ਵਾਸੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹਨ ਵਾਲਾ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ ਸੋਮਵਾਰ ਤੋਂ ਲਾਪਤਾ ਸੀ। ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਸਥਾਨਕ ਸਮੇਂ ਅਨੁਸਾਰ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` ਉੱਤੇ ਇਕ ਪੋਸਟ ਰਾਹੀਂ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕੀਤੀ। `ਬਰਕਲੇ ਸਕੈਨਰ` ਸਮਾਚਾਰ ਪੋਰਟਲ ਨੇ ਦੱਸਿਆ ਸੀ ਕਿ ਸ਼੍ਰੀਨਿਵਾਸਈਆ ਦਾ ਬੈਗ, ਜਿਸ ਵਿਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਸੀ, ਪਾਰਕ ਹਿਲਸ ਇਲਾਕੇ `ਚ ਇਕ ਦਰਵਾਜ਼ੇ ਕੋਲੋਂ ਮਿਲੀ ਹੈ।
