post

Jasbeer Singh

(Chief Editor)

Punjab

ਬਾਡੀ ਬਿਲਡਰ ਤੇ ਮੰਗੇਤਰ ਵਿਚਕਾਰ ਹੋਇਆ ਨੇਮ ਪਲੇਟ ਲਗਾਉਣ ਤੇ ਝਗੜਾ

post-img

ਬਾਡੀ ਬਿਲਡਰ ਤੇ ਮੰਗੇਤਰ ਵਿਚਕਾਰ ਹੋਇਆ ਨੇਮ ਪਲੇਟ ਲਗਾਉਣ ਤੇ ਝਗੜਾ ਅੰਮ੍ਰਿਤਸਰ, 25 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਤੇ ਓਲੰਪੀਅਨ ਜਿੰਮ ਵਿਖੇ ਇਕ ਬਾਡੀ ਬਿਲਡਰ ਅਤੇ ਉਸਦੀ ਮੰਗੇਤਰ ਵਿਚਾਲੇ ਜਿੰਮ ਵਿਚ ਨੇਮ ਪਲੇਟ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਸਿਰਫ਼ ਨੇਮ ਪਲੇਟ ਲਗਾਉਣ ਨੂੰ ਲੈ ਕੇ ਹੀ ਨਹੀਂ ਬਲਕਿ ਵੀਡੀਓ ਬਣਾਉਣ ਨੂੰ ਲੈ ਕੇ ਵੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਡੀ ਬਿਲਡਰ ਨੇ ਮੰਗੇਤਰ ਤੋਂ ਫ਼ੋਨ ਖੋਹ ਲਿਆ ਅਤੇ ਸੁੱਟ ਦਿੱਤਾ, ਜਿਸ ਕਾਰਨ ਮੰਗੇਤਰ ਅਤੇ ਬਾਡੀ ਬਿਲਡਰ ਵਿਚਕਾਰ ਝਗੜਾ ਹੋ ਗਿਆ। ਬਾਡੀ ਬਿਲਡਰ ਨੇ ਲਗਾਏ ਮੰਗੇਤਰ ਤੇ ਜਿੰਮ ਮੈਨੇਜਰ ਤੇ ਦੋਸ਼ ਬਾਡੀ ਬਿਲਡਰ ਤੇ ਮੰਗੇਤਰ ਵਿਚਕਾਰ ਝਗੜਾ ਹੁੰਦਾ ਦੇਖ ਜਿਥੇ ਜਿਮ ਦੇ ਹੋਰ ਮੁਲਾਜਮ ਵੀ ਮੌੌਕੇ ਤੇ ਇਕੱਠੇ ਹੋ ਗਏ ਉਥੇ ਇਸ ਝਗੜੇ ਦੌਰਾਨ ਬਾਡੀ ਬਿਲਡਰ ਦੀ ਪੱਗ ਉਤਰਨ ਅਤੇ ਉਸਦੇ ਵਾਲ ਵੀ ਖਿੱਚੇ ਗਏ, ਜਿਸਦੀ ਇਕ ਵੀਡੀਓ ਬਾਡੀ ਬਿਲਡਰ ਨੇ ਜਾਰੀ ਵੀ ਕੀਤੀ ਹੈ। ਇਥੇ ਹੀ ਬਸ ਨਹੀਂ ਬਾਡੀ ਬਿਲਡਰ ਨੇ ਸੀ. ਸੀ. ਟੀ. ਵੀ. ਫੁਟੇਜ ਪ੍ਰੈਸ ਨੂੰ ਵੀ ਜਾਰੀ ਕੀਤੀ ਹੈ ਅਤੇ ਉਸਨੇ ਇਸ ਦੌਰਾਨ ਮੰਗੇਤਰ ਅਤੇ ਜਿਮ ਮੈਨੇਜਰ ਦੋਹਾਂ ਤੇ ਵੀ ਕਈ ਦੋਸ਼ ਲਗਾਏ ਹਨ। ਹਾਲਾਂਕਿ ਦੂਜੀ ਧਿਰ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਗੱਲਬਾਤ ਨਹੀਂ ਆਖੀ ਹੈ।

Related Post

Instagram