post

Jasbeer Singh

(Chief Editor)

Punjab

ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਤੇ ਦੋ ਨਿਹੰਗਾਂ ਵਿਰੁੱਧ ਕੇਸ ਦਰਜ

post-img

ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਤੇ ਦੋ ਨਿਹੰਗਾਂ ਵਿਰੁੱਧ ਕੇਸ ਦਰਜ ਮੋਗਾ, 25 ਦਸੰਬਰ 2025 : ਪੰਜਾਬ ਦੇ ਜਿ਼ਲਾ ਮੋਗਾ ਦੀ ਪੁਲਸ ਨੇ ਦੋ ਨਿਹੰਗ ਸਿੰਘਾਂ ਵਿਰੁੱਧ ਪੁਲਸ ਕੇਸ ਦਰਜ ਕੀਤਾ ਹੈ ਕਿਉਂਕਿ ਉਨ੍ਹ੍ਹਾਂ ਵਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਪਾਈਆਂ ਸਨ।ਦੱਸਣਯੋਗ ਹੈ ਕਿ ਉਕਤ ਕਾਰਵਾਈ ਸਰਕਾਰ ਵੱਲੋਂ ਬੰਦੂਕ ਸੱਭਿਆਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ। ਥਾਣੇ ਦੇ ਏ. ਐਸ. ਆਈ. ਮੋਹਕਮ ਸਿੰਘ ਨੇ ਦਿੱਤੀ ਜਾਣਕਾਰੀ ਮੋਗਾ ਦੇ ਥਾਣਾ ਅਜੀਤਵਾਲ ਥਾਣੇ ਦੇ ਏ. ਐਸ. ਆਈ. ਮੋਹਕਮ ਸਿੰਘ ਨੇ ਦੱਸਿਆ ਕਿ ਅਜੀਤਵਾਲ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਵਸਨੀਕ ਬਲਵਿੰਦਰ ਸਿੰਘ ਦੇ ਪੁੱਤਰ ਪ੍ਰਿਤਪਾਲ ਸਿੰਘ ਨੇ ਆਪਣੀ ਫੇਸਬੁੱਕ ਆਈ. ਡੀ. ਪ੍ਰਿਤਪਾਲ ਸਿੰਘ ਖਾਲਸਾ ‘ਤੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਅਪਲੋਡ ਕੀਤੀਆਂ ਗਈਆਂ ਸਨ। ਜਿਸਦੀ ਸੂਚਨਾ ਪੁਲਸ ਨੂੰ ਮਿਲਣ ਤੇ ਕਿ ਨੌਜਵਾਨ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ ਕਿ ਜਿ਼ਲ੍ਹਾ ਮੈਜਿਸਟਰੇਟ (ਡਿਪਟੀ ਕਮਿਸ਼ਨਰ) ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ।ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਸਲਾ ਐਕਟ ਦੀ ਧਾਰਾ 223 ਅਤੇ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਹੈ।

Related Post

Instagram