
ਅੰਡਰ-19 ਬਾਸਕਟਬਾਲ ਨਾਕ-ਆਊਟ ਮੁਕਾਬਲਾ ਖੇਡ ਕੇ ਕੁਆਰਟਰ ਫਾਈਨਲਜ਼ ਵਿੱਚ ਲੜਕਿਆਂ ਦੀ ਟੀਮ ਪਹੁੰਚੀ
- by Jasbeer Singh
- November 24, 2024

ਨੈਸ਼ਨਲ ਸਕੂਲ ਗੇਮਜ਼ ਅੰਡਰ-19 ਬਾਸਕਟਬਾਲ ਨਾਕ-ਆਊਟ ਮੁਕਾਬਲਾ ਖੇਡ ਕੇ ਕੁਆਰਟਰ ਫਾਈਨਲਜ਼ ਵਿੱਚ ਲੜਕਿਆਂ ਦੀ ਟੀਮ ਪਹੁੰਚੀ ਪ੍ਰੀ-ਕੁਆਰਟਰ ਫਾਈਨਲ ਵਿੱਚ ਪੰਜਾਬ ਦੇ ਲੜਕਿਆਂ ਨੇ ਕਰਨਾਟਕ 100-66 ਅੰਕਾਂ ਨਾਲ ਨੂੰ ਹਰਾਇਆ ਪਟਿਆਲਾ, 24 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪਟਿਆਲਾ ਵਿਖੇ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ 2024 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿੱਚ ਖਿਡਾਰੀਆਂ ਨੇ ਜੋਸ਼ ਨਾਲ ਆਪਣੇ ਖੇਡਣਗੀਆਂ ਦਾ ਪ੍ਰਦਰਸ਼ਨ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਵਿੰਦਰਪਾਲ ਸਿੰਘ ਡਿਪਟੀ ਡੀਈਓ ਪਟਿਆਲਾ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਬਾਸਕਟਬਾਲ ਕੋਰਟਾਂ ਵਿੱਚ ਪ੍ਰੀ-ਕੁਆਰਟਰ ਫਾਈਨਲ ਨਾਕ-ਆਊਟ ਮੁਕਾਬਲੇ ਖੇਡੇ ਗਏ । ਇਹਨਾਂ ਮੁਕਾਬਲਿਆਂ ਨੂੰ ਆਯੋਜਿਤ ਕਰਨ ਲਈ ਗਰਾਊਂਡ ਪ੍ਰਬੰਧਕ ਕਮੇਟੀ ਅਤੇ ਹੋਰ ਸਹਿਯੋਗੀ ਕਮੇਟੀਆਂ ਵਡਮੁੱਲੀ ਭੂਮਿਕਾ ਨਿਭਾ ਰਹੀਆਂ ਹਨ । ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਮੰਡੌਰ ਨੇ ਦੱਸਿਆ ਕਿ ਖਿਡਾਰੀਆਂ ਦੇ ਮਨੋਰੰਜਨ ਲਈ ਬੀਤੀ ਸ਼ਾਮ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ਼ ਪਟਿਆਲਾ ਦੇ ਕੈਂਪਸ ਵਿੱਚ ਕੀਤਾ ਗਿਆ, ਜਿਸ ਵਿੱਚ ਸਰਕਾਰੀ ਸਿਵਲ ਲਾਇਨਜ਼ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਹੋਰ ਰਾਜਾਂ ਜਿਵੇਂ ਕਿ ਹਰਿਆਣਾ, ਹਿਮਾਚਲ, ਰਾਜਸਥਾਨ ਆਦਿ ਰਾਜਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਤੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਵੀ ਇਹਨਾਂ ਲੋਕ ਨਾਚਾਂ ਵਿੱਚ ਸ਼ਮੂਲੀਅਤ ਕੀਤੀ । ਇਸ ਸਮੇਂ ਅਨੇਕਤਾ ਵਿੱਚ ਏਕਤਾ ਦਾ ਪ੍ਰਗਟਾਵਾ ਸਪਸ਼ਟ ਦਿਖਾਈ ਦੇ ਰਿਹਾ ਸੀ। ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪਹੁੰਚੇ ਟੂਰਨਾਮੈਂਟ ਆਬਜ਼ਰਵਰ ਅਜੀਤਪਾਲ ਗਿੱਲ ਨੇ ਟੂਰਨਾਮੈਂਟ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ । ਇਸ ਮੌਕੇ ਤੇ ਪ੍ਰਿਤਪਾਲ ਸਿੰਘ ਰਾਜੂ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਗੁਰਮੀਤ ਸਿੰਘ ਕੋਚ, ਬਲਵਿੰਦਰ ਸਿੰਘ ਜੱਸਲ, ਬਹਾਦਰ ਸਿੰਘ ਪ੍ਰਿੰਸੀਪਲ ਚੁਪਕੀ ਕਾਲਜ, ਜਰਨੈਲ ਸਿੰਘ, ਜਗਦੇਵ ਸਿੰਘ, ਸੁਖਜਿੰਦਰ ਸਿੰਘ, ਪੁਨੀਤ ਚੋਪੜਾ ਲੈਕਚਰਾਰ ਰੂਪਨਗਰ ,ਪ੍ਰਿੰਸੀਪਲ ਰਾਜ ਕੁਮਾਰ ਸ਼ੰਕਰ ਨੇਗੀ ਲੈਕਚਰਾਰ, ਜਰਨੈਲ ਸਿੰਘ ਪੀ. ਟੀ. ਆਈ., ਬੇਅੰਤ ਸਿੰਘ ਗੁਰਪ੍ਰੀਤ ਸਿੰਘ ਨਾਮਧਾਰੀ, ਰਾਕੇਸ਼ ਕੁਮਾਰ ਲਚਕਾਣੀ, ਬਲਕਾਰ ਸਿੰਘ, ਹਰੀਸ਼ ਰਾਵਤ, ਮਨਮੋਹਨ ਸਿੰਘ, ਪਰਮਜੀਤ ਸਿੰਘ ਸੋਹੀ, ਗੁਰਿੰਦਰ ਸਿੰਘ ਖੱਟੜਾ, ਪਰਮਿੰਦਰ ਸਿੰਘ ਮਾਨ, ਹਰਜੀਤ ਸਿੰਘ ਪੀਟੀਆਈ, ਸਤਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ, ਇਰਵਨਦੀਪ ਕੌਰ, ਇੰਦੂ ਬਾਲਾ, ਤੇਜਵੀਰ ਕੌਰ, ਗਗਨਦੀਪ ਕੌਰ, ਪਰਗਟ ਸਿੰਘ, ਜਸਵਿੰਦਰ ਸਿੰਘ ਗੱਜੂਮਾਜਰਾ ਅਤੇ ਹੋਰ ਆਫੀਸ਼ੀਅਲ ਮੌਜੂਦ ਸਨ । ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਨੇ ਕਰਨਾਟਕ ਨੂੰ 100-66 ਅੰਕਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਹਰਿਆਣਾ ਨੇ ਹਿਮਾਚਲ ਪ੍ਰਦੇਸ਼ ਨੂੰ 72-63, ਸੀ. ਆਈ. ਏ. ਐਸਈ ਸੀ ਆਈ ਐਸ ਸੀਆਈਐਸਸੀਈ ਨੇ ਉੱਤਰ ਪ੍ਰਦੇਸ਼ ਨੂੰ 33-18, ਕੇਰਲਾ ਨੇ ਉੜੀਸਾ ਨੂੰ 66-43 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ । ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾਜਸਥਾਨ ਹਿਮਾਚਲ ਪ੍ਰਦੇਸ਼ ਨੂੰ 64-42, ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ 46-18, ਮਹਾਰਾਸ਼ਟਰ ਦੇ ਗੁਜਰਾਤ ਨੂੰ 84-77 ਨਾਲ ਹਰਾਇਆ ।
Related Post
Popular News
Hot Categories
Subscribe To Our Newsletter
No spam, notifications only about new products, updates.