post

Jasbeer Singh

(Chief Editor)

crime

ਦੋ ਸਕੇ ਦਲਿਤ ਸਿਆਸੀ ਆਗੂ ਭਰਾਵਾਂ ਦੇ ਘਰਾਂ 'ਤੇ ਗੋਲੀਆਂ ਚਲਾਈਆਂ

post-img

ਦੋ ਸਕੇ ਦਲਿਤ ਸਿਆਸੀ ਆਗੂ ਭਰਾਵਾਂ ਦੇ ਘਰਾਂ 'ਤੇ ਗੋਲੀਆਂ ਚਲਾਈਆਂ ਬਠਿੰਡਾ : ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਦੋ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਸਕੇ ਦਲਿਤ ਭਰਾਵਾਂ ਦੇ ਘਰਾਂ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਦੋਂ ਫਾਇਰਿੰਗ ਕੀਤੀ ਗਈ ਹੈ । ਇਹਨਾਂ ਵਿੱਚੋਂ ਇੱਕ ਸਿਆਸੀ ਆਗੂ ਕਿਰਨਜੀਤ ਸਿੰਘ ਗਹਿਰੀ ਹੈ, ਜਿਸ ਦਾ ਸਬੰਧ ਕਾਂਗਰਸ ਪਾਰਟੀ ਨਾਲ ਹੈ ਜਦੋਂ ਕਿ ਦੂਸਰਾ ਉਸਦਾ ਭਰਾ ਜਗਦੀਪ ਸਿੰਘ ਗਹਿਰੀ ਹੈ ਜੋ ਅਕਾਲੀ ਦਲ ਦਾ ਆਗੂ ਹੈ । ਇਸ ਵਾਰਦਾਤ ਦੌਰਾਨ ਕਿਸੇ ਅਣਹੋਣੀ ਤੋਂ ਬਚਾਅ ਰਿਹਾ ਹੈ । ਗੋਲੀਬਾਰੀ ਦੀ ਇਸ ਦਲੇਰਾਨਾ ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਂਢ ਗੁਆਂਢ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਗਦੀਪ ਸਿੰਘ ਗਹਿਰੀ ਨੇ ਦੱਸਿਆ ਕਿ ਉਹਨਾਂ ਦੇ ਘਰ ਰਾਤ ਨੂੰ ਕੁਝ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਤਾਂ ਉਸ ਵਕਤ ਉਹ ਸੁੱਤੇ ਪਏ ਸੀ । ਪੁਲਿਸ ਦਾ ਫਿਲਹਾਲ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ। ਪਤਾ ਲੱਗ ਗਿਆ ਹੈ ਕਿ ਪੁਲਿਸ ਨੂੰ ਇਹ ਮਾਮਲਾ ਜਲਦੀ ਸੁਲਝਣ ਦੀ ਆਸ ਹੈ। ਬਠਿੰਡਾ ਵਿੱਚ ਇੱਕ ਹਫਤੇ ਦੌਰਾਨ ਗੋਲੀਬਾਰੀ ਦਾ ਇਹ ਦੂਜਾ ਮਾਮਲਾ ਹੈ । ਇਸ ਮਾਮਲੇ ਸਬੰਧੀ ਅਗਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

Related Post