post

Admin

(Chief Editor)

Punjab

‘ਬਿੱਲ ਲਿਆਓ ਇਨਾਮ ਪਾਓ’ ਸਕੀਮ ਨੂੰ ਕੀਤਾ ਤਿਮਾਹੀ ਬੰਪਰ ਇਨਾਮ ਵਿਚ ਸ਼ਾਮਲ

post-img

‘ਬਿੱਲ ਲਿਆਓ ਇਨਾਮ ਪਾਓ’ ਸਕੀਮ ਨੂੰ ਕੀਤਾ ਤਿਮਾਹੀ ਬੰਪਰ ਇਨਾਮ ਵਿਚ ਸ਼ਾਮਲ

ਚੰਡੀਗੜ੍ਹ, 8 ਜੁਲਾਈ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਬਿੱਲ ਲਿਆਓ ਇਨਾਮ ਪਾਓ ਸਕੀਮ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਿਲੀ ਹੈ ਨਵੀਂ ਰਫਤਾਰ ।

ਇਹ ਸਕੀਮ ਕਰ ਪ੍ਰਣਾਲੀ ਅਤੇ ਜਨਤਕ ਭਾਗੀਦਾਰੀ ਵੱਲ ਅਹਿਮ ਕਦਮ ਹੈ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਬਿੱਲ ਲਿਆਓ ਇਨਾਮ ਪਾਓ’ (Bring the bill, get the reward.) ਸਕੀਮ ਨੂੰ ਹੋਰ ਵਧੀਆ ਬਣਾਉਂਦੇ ਹੋਏ ਤਿਮਾਹੀ ਬੰਪਰ ਇਨਾਮ ਸ਼ਾਮਲ ਕਰਨ ਦਾ ਫ਼ੈਸਲਾ ਪਾਰਦਰਸ਼ੀ ਕਰ ਪ੍ਰਣਾਲੀ ਅਤੇ ਜਨਤਕ ਭਾਗੀਦਾਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ । ਇਹ ਪਹਿਲ ਸਿਰਫ਼ ਇਨਾਮਾਂ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਕਰ ਪ੍ਰਣਾਲੀ ਨਾਲ ਜੋੜ ਕੇ ਬਿੱਲ ਲੈਣ ਦੀ ਆਦਤ ਨੂੰ ਮਜ਼ਬੂਤ ਕਰਨ ਦੀ ਕੋਸਿ਼ਸ਼ ਹੈ, ਜਿਸ ਨਾਲ ਅਣ-ਰਜਿਸਟਰਡ ਲੈਣ-ਦੇਣ ਅਤੇ ਕਰ ਚੋਰੀ ‘ਤੇ ਰੋਕ ਲੱਗਦੀ ਹੈ ।

ਵੱਡੀ ਗਿਣਤੀ ਵਿਚ ਹੋ ਰਹੇ ਹਨ ਬਿੱਲ ਅਪਲੋਡ

ਸਕੀਮ ਦੀ ਲਗਾਤਾਰ ਸਫ਼ਲਤਾ ਇਸ ਗੱਲ ਤੋਂ ਸਪਸ਼ਟ ਹੈ ਕਿ ਵੱਡੀ ਗਿਣਤੀ ‘ਚ ਬਿੱਲ ਅਪਲੋਡ ਹੋ ਰਹੇ ਹਨ ਅਤੇ ਲੋਕ ਇਸ ਨਾਲ ਜੁੜ ਰਹੇ ਹਨ ।ਇਸ ਨਾਲ ਇੱਕ ਪਾਸੇ ਨਾਗਰਿਕਾਂ ਵਿਚ ਜਾਗਰੂਕਤਾ ਵਧ ਰਹੀ ਹੈ ਅਤੇ ਦੂਜੇ ਪਾਸੇ ਸਰਕਾਰੀ ਮਾਲੀਏ ਨੂੰ ਵੀ ਮਜ਼ਬੂਤੀ ਮਿਲ ਰਹੀ ਹੈ । ਕਰ ਵਿਭਾਗ ਵੱਲੋਂ ਬੇਨਿਯਮੀਆਂ ਖਿ਼ਲਾਫ਼ ਕੀਤੀ ਜਾ ਰਹੀ ਕਾਰਵਾਈ ਇਹ ਦਰਸਾਉਂਦੀ ਹੈ ਕਿ ਪ੍ਰਣਾਲੀ ਹੁਣ ਹੋਰ ਸਖ਼ਤ ਅਤੇ ਜਵਾਬਦੇਹ ਬਣ ਰਹੀ ਹੈ ।

ਮਾਲੀਏ ਵਿਚ ਦਰਜ ਹੋਇਆ ਵਾਧਾ ਦਰਸਾਉਂਦਾ ਹੈ ਸਰਕਾਰ ਦੀਆਂ ਨੀਤੀਆਂ ਦੀ ਸਫ਼ਲਤਾ ਨੂੰ

ਇਸਦੇ ਨਾਲ ਹੀ ਪੰਜਾਬ ਦੇ ਮਾਲੀਏ ‘ਚ ਦਰਜ ਹੋਇਆ ਵਾਧਾ ਵੀ ਸਰਕਾਰ ਦੀਆਂ ਨੀਤੀਆਂ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਨੁਸਾਰ, ਇਹ ਵਾਧਾ ਬਿਹਤਰ ਟੈਕਸ ਪਾਲਣਾ, ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੈ । ਪੰਜਾਬ ਦੀ ਵਾਧਾ ਦਰ ਦਾ ਰਾਸ਼ਟਰੀ ਔਸਤ ਨਾਲੋਂ ਬਿਹਤਰ ਰਹਿਣਾ ਸੂਬੇ ਦੀ ਆਰਥਿਕ ਮਜ਼ਬੂਤੀ ਦਾ ਸਕਾਰਾਤਮਕ ਸੰਕੇਤ ਹੈ ।

ਕਰ ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਕਰਕੇ ਜਾਅਲੀ ਬਿਲਿੰਗ ਅਤੇ ਟੈਕਸ ਚੋਰੀ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਨੇ ਵੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ। ਖੁਫੀਆ ਜਾਣਕਾਰੀ, ਡਾਟਾ ਵਿਸ਼ਲੇਸ਼ਣ ਅਤੇ ਜਾਂਚ ਮੁਹਿੰਮਾਂ ਰਾਹੀਂ ਕੀਤੇ ਗਏ ਇਹ ਉਪਰਾਲੇ ਇਮਾਨਦਾਰ ਟੈਕਸਦਾਤਾਵਾਂ ਲਈ ਬਰਾਬਰ ਦਾ ਮੈਦਾਨ ਤਿਆਰ ਕਰਦੇ ਹਨ ਅਤੇ ਸਰਕਾਰੀ ਮਾਲੀਏ ਦੀ ਰੱਖਿਆ ਕਰਦੇ ਹਨ ।

ਸਰਕਾਰ ਪ੍ਰਸ਼ਾਸਨ ਨੂੰ ਹੋਰ ਲੋਕ-ਕੇਂਦਰਿਤ ਅਤੇ ਆਧੁਨਿਕ ਬਣਾਉਣ ਵੱਲ ਅੱਗੇ ਵੱਧ ਰਹੀ ਹੈ

ਇਸੇ ਤਰ੍ਹਾਂ ‘ਮੇਰਾ ਬਿੱਲ’ ਐਪ ਵਿਚ ਕੀਤੇ ਜਾ ਰਹੇ ਸੁਧਾਰ, ਭਾਸ਼ਾਈ ਸਹੂਲਤਾਂ ਅਤੇ ਡਿਜੀਟਲ ਸੇਵਾਵਾਂ ਇਹ ਦਰਸਾਉਂਦੀਆਂ ਹਨ ਕਿ ਸਰਕਾਰ ਪ੍ਰਸ਼ਾਸਨ ਨੂੰ ਹੋਰ ਲੋਕ-ਕੇਂਦਰਿਤ ਅਤੇ ਆਧੁਨਿਕ ਬਣਾਉਣ ਵੱਲ ਅੱਗੇ ਵੱਧ ਰਹੀ ਹੈ । ਇਹ ਕਦਮ ਲੋਕਾਂ ਦੀ ਭਾਗੀਦਾਰੀ ਵਧਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਰਹੇ ਹਨ । ਇਹ ਪਹਿਲ ਇਹ ਸੰਦੇਸ਼ ਦਿੰਦੀ ਹੈ ਕਿ ਜਦੋਂ ਲੋਕ ਬਿੱਲ ਮੰਗਣ ਦੀ ਆਦਤ ਪਾ  ਲੈਂਦੇ ਹਨ ਅਤੇ ਸਰਕਾਰ ਪਾਰਦਰਸ਼ੀ ਤੇ ਸਖ਼ਤ ਕਰ ਪ੍ਰਣਾਲੀ ਲਾਗੂ ਕਰਦੀ ਹੈ, ਤਾਂ ਰਾਜ ਦੀ ਆਰਥਿਕਤਾ ਹੋਰ ਮਜ਼ਬੂਤ, ਸਥਿਰ ਅਤੇ ਵਿਕਾਸ-ਕੇਂਦਰਿਤ ਬਣਦੀ ਹੈ ।

Related Post

Instagram