post

Admin

(Chief Editor)

Crime

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

post-img

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਮੇਠੀ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਮੇਠੀ ਦੇ ਇਕ ਪਿੰਡ ਵਿਚ ਕਿਸਾਨ ਦਾ ਤੇਜਧਾਰ ਹਥਿਆਰ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਕਿਸਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਅਮੇਠੀ ਦੇ ਮੁਸਾਫਿਰਖਾਨਾ ਕੋਤਵਾਲੀ ਖੇਤਰ ਦੇ ਭਦੌਰ ਪਿੰਡ ਵਿਚ ਜੋ ਜ਼ਮੀਨ ਦੀ ਵੰਡ ਦੇ ਵਿਵਾਦ ਵਿਚ ਕਿਸਾਨ ਰਾਮਕਰਨ ਚੌਹਾਨ (40) ਦਾ ਤੇਜ਼ਧਾਰ ਹਥਿਆਰ (Edged weapon) ਨਾਲ ਕਤਲ ਕਰ ਦਿੱਤਾ ਗਿਆ । ਪਰਿਵਾਰ ਵਾਲਿਆਂ ਨੇ ਸਕੇ ਭਰਾ ਗਯਾਪ੍ਰਸਾਦ ਅਤੇ ਭਤੀਜਾ ਭਤੀਜੇ ਦੀਪਕ `ਤੇ ਕਤਲ ਦਾ ਦੋਸ ਲਗਾਇਆ ਹੈ । ਪੁਲਸ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ

ਪਰਿਵਾਰ ਵਾਲਿਆਂ ਅਨੁਸਾਰ 4 ਭਰਾਵਾਂ ਦੇ ਨਾਂ ਦਰਜ ਜੱਦੀ ਜ਼ਮੀਨ ਦੇ ਕਰੀਬ 2 ਵਿੱਘੇ ਹਿੱਸੇ ਦੀ ਵੰਡ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ । ਦੋਸ਼ ਹੈ ਕਿ ਇਸੇ ਰੰਜਿਸ਼ ਕਾਰਨ ਸ਼ਾਮ ਖੇਤ ਤੋਂ ਪਰਤ ਰਹੇ ਰਾਮਕਰਨ `ਤੇ ਪਿੰਡ ਦੇ ਬਾਹਰ ਹਮਲਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ `ਤੇ ਹੀ ਮੌਤ ਹੋ ਗਈ । ਸੂਚਨਾ `ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ । ਪੋਸਟਮਾਰਟਮ ਰਿਪੋਰਟ, ਫਾਰੈਂਸਿਕ ਸਬੂਤਾਂ ਅਤੇ ਹੋਰ ਤੱਥਾਂ ਦੇ ਆਧਾਰ `ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ । ਪਿੰਡ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਸ ਤਾਇਨਾਤ ਕੀਤੀ ਗਈ ਹੈ ।

Related Post

Instagram