ਲਖਨਊ `ਚ ਹਿੰਦੂ ਨੇਤਾ ਧੀਰੇਂਦਰ ਪ੍ਰਤਾਪ ਸਿੰਘ ਦਾ ਗੋਲੀ ਮਾਰ ਕੇ ਕਤਲ
ਲਖਨਊ, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਹਿੰਦੂ ਨੇਤਾ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਹਿੰਦੂ ਨੇਤਾ
ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਦੁਬੱਗਾ ਥਾਣਾ ਖੇਤਰ `ਚ ਜੋ ਬੀਤੇ ਦਿਨੀਂ ਇਕ ਹਿੰਦੂ ਨੇਤਾ ਦਾ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਧੀਰੇਂਦਰ ਪ੍ਰਤਾਪ ਸਿੰਘ ਦੇ ਤੌਰ ਤੇ ਹੋਈ ਹੈ । ਪੁਲਸ ਨੇ ਉਸ ਦੀ ਲਾਸ਼ ਇਕ ਨਹਿਰ `ਚੋਂ ਬਰਾਮਦ ਕੀਤੀ ਹੈ ।
ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ
ਪੁਲਸ ਵਲੋਂ ਕਤਲ ਦੀ ਵਾਰਦਾਤ ਦੀ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਹੱਤਿਆ ਉਸ ਦੀ ਫਾਰਚੂਨਰ ਕਾਰ `ਚ ਕੀਤੀ ਗਈ ਸੀ । ਫਿਰ ਲਾਸ਼ ਨੂੰ ਉਸੇ ਵਾਹਨ `ਚ ਲਿਜਾ ਕੇ ਨਹਿਰ `ਚ ਸੁੱਟ ਦਿੱਤਾ ਗਿਆ। ਧੀਰੇਂਦਰ ਪ੍ਰਤਾਪ ਸਿੰਘ (Dhirendra Pratap Singh) ਲਖਨਊ ਦੇ ਪੀ. ਜੀ. ਆਈ. ਖੇਤਰ `ਚ ਰਹਿੰਦਾ ਸੀ । ਉਹ ਮੂਲ ਰੂਪ `ਚ ਉਨਾਓ ਦਾ ਰਹਿਣ ਵਾਲਾ ਸੀ ।
ਕਤਲ ਦੇ ਕਾਰਨ ਬਾਰੇ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ ਵੱਖ-ਵੱਖ ਪਹਿਲੂਆਂ ਤੋਂ ਜਾਂਚ
ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਹੋ ਸਕਦਾ ਹੈ । ਮਿਤਕ ਦੇ ਡਰਾਈਵਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਸ਼ੱਕ ਹੈ ਕਿ ਡਰਾਈਵਰ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਵਿਰੋਧੀਆਂ ਨਾਲ ਸਾਜਿ਼ਸ਼ ਰਚੀ ਹੋਵੇਗੀ । ਪੁਲਸ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ। ਕਤਲ ਦੇ ਅਸਲ ਮੰਤਵ ਤੇ ਮੁਲਜ਼ਮਾਂ ਦਾ ਪਤਾ ਲਾਉਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ।
