post

Admin

(Chief Editor)

Crime

ਭਦੋਹੀ `ਚ ਪਰਿਵਾਰਕ ਵਿਵਾਦ ਦੌਰਾਨ ਭਰਾ ਦਾ ਚਾਕੂ ਮਾਰ ਕੇ ਕਤਲ

post-img

ਭਦੋਹੀ `ਚ ਪਰਿਵਾਰਕ ਵਿਵਾਦ ਦੌਰਾਨ ਭਰਾ ਦਾ ਚਾਕੂ ਮਾਰ ਕੇ ਕਤਲ

ਭਦੋਹੀ, 27 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਭਦੋਹੀ ਦੇ ਪਿੰਡ ਸੰਸਾਰਪੁਰ ਵਿਚ ਪਰਿਵਾਰਕ ਝਗੜੇ ਦੇ ਚਲਦਿਆਂ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਚਾਰ ਵਿਰੁੱਧ ਕੇਸ ਦਰਜ

ਭਦੋਹੀ ਜਿਲੇ (Bhadohi District) ਦੇ ਗੋਪੀਗੰਜ ਥਾਣਾ ਖੇਤਰ ਦੇ ਸੰਸਾਰਾਪੁਰ ਪਿੰਡ ਵਿਚ ਸੂਰ ਚਰਾਉਣ ਨੂੰ ਲੈ ਕੇ ਹੋਏ ਪਰਿਵਾਰਕ ਵਿਵਾਦ (Family dispute) ਵਿਚ ਇੱਕ ਨੌਜਵਾਨ ਦਾ ਉਸ ਦੇ ਹੀ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਪੁਲਸ ਨੇ ਪਤਨੀ ਦੀ ਸ਼ਿਕਾਇਤ `ਤੇ 4 ਲੋਕਾਂ ਖਿਲਾਫ ਮਾਮਲਾ ਦਰਜ (Case registered) ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਪੁਲਸ ਅਨੁਸਾਰ ਮ੍ਰਿਤਕ ਸੰਜੇ ਮੁੰਬਈ ਵਿਚ ਰਹਿ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ 24 ਜੂਨ ਨੂੰ ਹੀ ਘਰ ਆਇਆ ਸੀ । ਵੀਰਵਾਰ ਰਾਤ ਸੂਰ ਚਰਾਉਣ ਦੇ ਵਿਵਾਦ ਨੇ ਹਿੰਸਕ ਰੂਪ ਲੈ ਲਿਆ । ਦੋਸ਼ ਹੈ ਕਿ ਵੱਡੇ ਭਰਾ ਰਾਜੇਂਦਰ ਉਰਫ਼ ਗੋਲੀ, ਲਲਊ ਅਤੇ ਹੋਰ ਪਰਿਵਾਰ ਵਾਲਿਆਂ ਨੇ `ਹੀਕਨੀ` ਨਾਮਕ ਤੇਜ਼ਧਾਰ ਹਥਿਆਰ ਨਾਲ ਸੰਜੇ ਦੀ ਛਾਤੀ `ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ ।

ਲਾਸ਼ ਨੂੰ ਪੋਸਟਮਾਰਟਮ ਲਈ ਦਿੱਤਾ ਗਿਆ ਭੇਜ

ਸੂਚਨਾ ਮਿਲਣ `ਤੇ ਪਹੁੰਚੀ ਪੀ. ਆਰ. ਬੀ. ਟੀਮ ਨਾਲ ਵੀ ਧੱਕਾ-ਮੁੱਕੀ ਅਤੇ ਹਮਲਾ ਕੀਤਾ ਗਿਆ, ਜਿਸ ਵਿਚ ਇਕ ਪੁਲਸ ਮੁਲਾਜ਼ਮ ਨੂੰ ਮਾਮੂਲੀ ਸੱਟ ਲੱਗੀ ਅਤੇ ਉਸ ਦਾ ਸਰਕਾਰੀ ਮੋਬਾਈਲ ਵੀ ਟੁੱਟ ਗਿਆ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੀ ਪਤਨੀ ਦੀ ਸਿ਼ਕਾਇਤ `ਤੇ ਰਾਜੇਂਦਰ ਉਰਫ਼ ਗੋਲੀ, ਲਲਊ ਅਤੇ ਚੰਦਾ ਦੇਵੀ ਸਮੇਤ 4 ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post

Instagram