ਸੀ. ਬੀ. ਐੱਸ. ਈ. 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 15 ਤੋਂ 21 ਮਈ ਤੱਕ
- by Jasbeer Singh
- April 24, 2026
ਸੀ. ਬੀ. ਐੱਸ. ਈ. 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 15 ਤੋਂ 21 ਮਈ ਤੱਕ ਨਵੀਂ ਦਿੱਲੀ, 24 ਅਪ੍ਰੈਲ 2026 : ਸੀ. ਬੀ. ਐੱਸ. ਈ. ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ, ਜੋ 15 ਮਈ ਤੋਂ 21 ਮਈ ਤੱਕ ਕਰਵਾਈ ਜਾਵੇਗੀ । ਕਿਸ ਪੇਪਰ ਨਾਲ ਹੋਵੇਗੀ ਸ਼ੁਰੂਆਤ ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ (ਸੀ. ਬੀ. ਐੱਸ. ਈ.) ਵੱਲੋਂ ਜਾਰੀ ‘ਡੇਟਸ਼ੀਟ` ਅਨੁਸਾਰ, ਪ੍ਰੀਖਿਆ ਦੀ ਸ਼ੁਰੂਆਤ 15 ਮਈ ਨੂੰ ਗਣਿਤ (ਸਟੈਂਡਰਡ ਅਤੇ ਬੇਸਿਕ) ਦੇ ਪੇਪਰ ਨਾਲ ਹੋਵੇਗੀ । ਇਸ ਤੋਂ ਬਾਅਦ 16 ਮਈ ਨੂੰ ਅੰਗਰੇਜ਼ੀ (ਕਮਿਊਨੀਕੇਟਿਵ) ਅਤੇ ਅੰਗਰੇਜ਼ੀ (ਲੈਂਗੁਏਜ ਐਂਡ ਲਿਟਰੇਚਰ) ਦੀ ਪ੍ਰੀਖਿਆ ਹੋਵੇਗੀ । ਵਿਗਿਆਨ ਵਿਸ਼ੇ ਦੀ ਪ੍ਰੀਖਿਆ 18 ਮਈ ਨੂੰ ਕਰਵਾਈ ਜਾਵੇਗੀ । 19 ਮਈ ਨੂੰ ਭਾਸ਼ਾ ਅਤੇ ਵਿਕਲਪਿਕ ਵਿਸ਼ਿਆਂ ਦੀ ਪ੍ਰੀਖਿਆ ਨਿਰਧਾਰਿਤ ਕੀਤੀ ਗਈ ਹੈ, ਜਿਸ `ਚ ਹਿੰਦੀ, ਉਰਦੂ, ਪੰਜਾਬੀ, ਬੰਗਾਲੀ, ਤਾਮਿਲ, ਤੇਲਗੂ, ਮਰਾਠੀ, ਗੁਜਰਾਤੀ ਅਤੇ ਕਈ ਵਿਦੇਸ਼ੀ ਭਾਸ਼ਾਵਾਂ ਸ਼ਾਮਲ ਹਨ । 2026 ਤੋਂ ਕੀਤੀਆਂ ਹਨ ਸਾਲ ਵਿਚ ਦੋ ਵਾਰ ਪ੍ਰੀਖਿਆਵਾਂ ਕਰਵਾਉਣੀਆਂ ਇਸੇ ਦਿਨ ਹੋਮ ਸਾਇੰਸ ਅਤੇ ਕੁਝ ਪੇਸ਼ੇਵਰ ਕੋਰਸਾਂ ਦੀਆਂ ਪ੍ਰੀਖਿਆਵਾਂ ਵੀ ਹੋਣਗੀਆਂ। 20 ਮਈ ਨੂੰ ਵਿਦਿਆਰਥੀ ਸੰਸਕ੍ਰਿਤ, ਚਿੱਤਰਕਾਰੀ, ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੀਖਿਆ ਦੇਣਗੇ। ਇਸ ਤੋਂ ਬਾਅਦ 21 ਮਈ ਨੂੰ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਹੋਵੇਗੀ, ਜੋ ਇਸ ਸੈਸ਼ਨ ਦੀ ਆਖਰੀ ਪ੍ਰੀਖਿਆ ਹੋਵੇਗੀ। ਸੀ. ਬੀ. ਐੱਸ. ਈ. ਨੇ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਾਲ `ਚ 2 ਵਾਰ ਕਰਵਾਉਣੀਆਂ ਆਰੰਭ ਕੀਤੀਆਂ ਹਨ।
