post

Jasbeer Singh

(Chief Editor)

Patiala News

ਸੀ-ਪਾਈਟ ਕੈਂਪ ਨਾਭਾ ਨੇ 'ਯੁੱਧ ਨਸ਼ਿਆਂ ਵਿਰੁੱਧ' ਬੈਨਰ ਹੇਠ ਕੱਢੀ ਰੈਲੀ

post-img

ਸੀ-ਪਾਈਟ ਕੈਂਪ ਨਾਭਾ ਨੇ 'ਯੁੱਧ ਨਸ਼ਿਆਂ ਵਿਰੁੱਧ' ਬੈਨਰ ਹੇਠ ਕੱਢੀ ਰੈਲੀ ਨਾਭਾ/ਪਟਿਆਲਾ, 12 ਮਾਰਚ : ਪੰਜਾਬ ਦੇ ਯੁਵਕਾਂ ਦੇ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਕੈਂਪ ਨਾਭਾ, ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਬੈਨਰ ਹੇਠ ਇੱਕ ਰੈਲੀ ਆਯੋਜਿਤ ਕੀਤੀ ਗਈ। ਤਹਿਸੀਲ ਕੰਪਲੈਕਸ ਦੇ ਗੇਟ ਤੋਂ ਇਸ ਰੈਲੀ ਨੂੰ ਡੀ ਐਸ ਪੀ ਨਾਭਾ ਮਨਦੀਪ ਕੌਰ ਚੀਮਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਕੈਂਪ ਦੇ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਲੋਕਾਂ ਵਿੱਚ ਨਸ਼ਿਆਂ ਦੀ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਹੈ। ਮਾਸਟਰ ਹਰਦੀਪ ਸਿੰਘ, ਪੀਟੀਆਈ ਹਰਪਾਲ ਸਿੰਘ ਅਤੇ ਕੈਂਪ ਦੇ ਸਟਾਫ਼ ਤਰਸੇਮ ਸਿੰਘ, ਗੁਰਸੇਵਕ ਸਿੰਘ, ਸਿੰਦਰ ਕੁਮਾਰ, ਮੁਕੇਸ਼ ਕੁਮਾਰ ਅਤੇ ਕੈਂਪ ਦੇ ਲਗਭਗ 60/70 ਯੁਵਕਾਂ ਨੇ ਭਾਗ ਲਿਆ । ਇਹ ਰੈਲੀ ਤਹਿਸੀਲ ਕੰਪਲੈਕਸ ਦੇ ਗੇਟ ਤੋਂ ਸ਼ੁਰੂ ਹੋ ਕੇ ਬੌੜਾਂਗੇਟ ,ਹਸਪਤਾਲ ਅਤੇ ਬਾਜ਼ਾਰ ਦੀਆਂ ਗਲੀਆਂ ਵਿੱਚੋਂ ਲੰਘਦੀ ਹੋਈ ਵਾਪਸ ਸੀ-ਪਾਈਟ ਕੈਂਪ ਵਿੱਚ ਸਮਾਪਤ ਕੀਤੀ ਗਈ । ਇਸ ਰੈਲੀ ਨੂੰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ ਗਈ । ਸੀ-ਪਾਈਟ ਕੈਂਪ ਜਿੱਥੇ ਪੰਜਾਬ ਦੇ ਬੇਰੁਜ਼ਗਾਰ ਯੁਵਕਾਂ ਨੂੰ ਪੁਲਸ, ਫ਼ੌਜ ਤੇ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਲਈ ਮੁਢਲੀ ਸਿਖਲਾਈ ਪ੍ਰਦਾਨ ਕਰਦਾ ਹੈ, ਉਸ ਦੇ ਨਾਲ-ਨਾਲ ਇਸ ਨੇ ਇੱਕ ਨਵੇਕਲੀ ਛਾਪ ਨਸ਼ਿਆਂ ਵਿਰੁੱਧ ਰੈਲੀ ਕੱਢ ਕੇ ਛੱਡੀ ਹੈ। ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਮੇਜਰ ਜਨਰਲ ਰਾਮਵੀਰ ਸਿੰਘ ਮਾਨ ਡਾਇਰੈਕਟਰ ਜਨਰਲ ਸੀ-ਪਾਈਟ ਚੰਡੀਗੜ੍ਹ,ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਐਂਟੀ ਡਰੱਗਸ ਨਸ਼ਿਆਂ ਵਿਰੁੱਧ ਪ੍ਰੋਗਰਾਮ ਸੀ-ਪਾਈਟ ਕੈਂਪ ਵਿੱਚ ਕਰਵਾਏ ਜਾਂਦੇ ਹਨ ।

Related Post

Instagram