ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਫਿਰ ਹੋਵੇਗੀ ਮੰਤਰੀ ਮੰਡਲ ਦੀ ਮੀਟਿੰਗ
- by Jasbeer Singh
- June 1, 2026
ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਫਿਰ ਹੋਵੇਗੀ ਮੰਤਰੀ ਮੰਡਲ ਦੀ ਮੀਟਿੰਗ
ਚੰਡੀਗੜ੍ਹ, 1 ਜੂਨ 2026 : ਆਮ ਆਦਮੀ ਪਾਰਟੀ ਸਰਕਾਰ ਦੀ ਮੁੱਖ ਮੰਤਰੀ (Chief Minister) ਵਜੋਂ ਅਗਵਾਈ ਕਰ ਰਹੇ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਇਕ ਮੀਟਿੰਗ ਅੱਜ ਕੀਤੀ ਜਾਵੇਗੀ ।
ਕਿੰਨੇ ਵਜੇ ਹੋਵੇਗੀ ਮੰਤਰੀ ਮੰਡਲ ਦੀ ਮੀਟਿੰਗ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਦਿਨ ਬਾਅਦ ਹੀ ਅੱਜ ਮੁੜ ਮੰਤਰੀ ਮੰਡਲ ਦੀ ਬੈਠਕ (Cabinet meeting) ਮੁੜ ਸੱਦ ਲਈ ਹੈ ਜੋ ਅੱਜ 1 ਜੂਨ 12 ਵਜੇ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸੱਦੀ ਗਈ ਹੈ ਪਰ ਇਸ ਦਾ ਏਜੰਡਾ ਹਾਲੇ ਜਾਰੀ ਨਹੀਂ ਕੀਤਾ ਗਿਆ ਜੋ ਮੌਕੇ ਉਪਰ ਹੀ ਜਾਰੀ ਕੀਤਾ ਜਾਵੇਗਾ ।
ਪਹਿਲਾਂ ਵਾਲੀ ਮੀਟਿੰਗ ਵਿਚ ਕੀ ਫ਼ੈਸਲਾ ਕੀਤਾ ਗਿਆ ਸੀ
ਵਰਨਣਯੋਗ ਹੈ ਕਿ ਬੀਤੇ ਦਿਨ ਸ਼ਨੀਵਾਰ ਨੂੰ ਵੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ ਸੀ। ਇਸ ਵਿਚ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਲਈ ਠੇਕੇਦਾਰੀ ਸਿਸਟਮ ਬੰਦ ਕਰਨ ਸਮੇਤ ਕਈ ਅਹਿਮ ਫ਼ੈਸਲੇ ਲਏ ਗਏ ਸਨ । ਪਹਿਲੀ ਜੂਨ ਨੂੰ ਇਕ ਦਿਨ ਦੇ ਅੰਤਰ ਬਾਅਦ ਹੀ ਸੱਦੀ ਮੰਤਰੀ ਮੰਡਲ ਦੀ ਬੈਠਕ ਵਿਚ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ ।
