ਸਿਹਤ ਖਰਾਬ ਹੋਣ ਕਾਰਨ ਕੈਬਨਿਟ ਮੰਤਰੀ ਹਸਪਤਾਲ ਦਾਖਲ ਮੋਹਾਲੀ, 30 ਜਨਵਰੀ 2026 : ਆਮ ਆਦਮੀ ਪਾਰਟੀ ਦੇ ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਿਹਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਕਿਥੇ ਰੱਖਿਆ ਗਿਆ ਹੈ ਅਰੋੜਾ ਨੂੰ ਸਿਹਤ ਖਰਾਬ ਹੋਣ ਦੇ ਚਲਦਿਆਂ ਜੋ ਕੈਬਨਿਟ ਮੰਤਰੀ ਪੰਜਾਬ ਸੰਜੀਵ ਅਰੋੜਾ ਨੂੰ ਮੋਹਾਲੀ ਵਿਖੇ ਹਸਪਤਾਲ ਵਿਚ ਇਲਾਜ ਲਈ ਕਰਵਾਇਆ ਗਿਆ ਹੈ ਨੂੰ ਸਾਵਧਾਨੀ ਦੇ ਤੌਰ ਤੇ ਕ੍ਰਿਟੀਕਲ ਕੇਅਰ ਯੂਨਿਟ (ਸੀ. ਸੀ. ਯੂ.) ਵਿਖੇ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਹਸਪਤਾਲ ਮੈਨੇਜਮੈਂਟ ਵਲੋਂ ਹਾਲੇ ਤੱਕ ਕੋਈ ਜਵਾਬ ਇਸ ਸਬੰਧੀ ਨਹੀਂ ਦਿੱਤਾ ਗਿਆ ਹੈ।
