post

Admin

(Chief Editor)

Punjab

ਕੈਬਨਿਟ ਮੰਤਰੀ ਨੇ ਕੀਤੀ ਸਕਿੱਲ ਡਿਵੈਲਪਮੈਂਟ ਕੋਰਸ ਦੀ ਸ਼ੁਰੂਆਤ

post-img

ਕੈਬਨਿਟ ਮੰਤਰੀ ਨੇ ਕੀਤੀ ਸਕਿੱਲ ਡਿਵੈਲਪਮੈਂਟ ਕੋਰਸ ਦੀ ਸ਼ੁਰੂਆਤ

ਫ਼ਰੀਦਕੋਟ, 24 ਜੂਨ 2026 : ਸਮਾਜਿਕ ਸੁਰੱਖਿਆ ਭਲਾਈ ਇਸਤਰੀ ਤੇ ਬਾਲ ਵਿਕਾਸ ਵਿਭਾਗ (Social Security Welfare Women and Child Development Department) ਵੱਲੋਂ ਅੱਜ ਸਕਿੱਲ ਡਿਵੈਲਪਮੈਂਟ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ।

ਕੀ ਕਾਰਨ ਹੈ ਸਕਿੱਲ ਡਿਵੈਲਪਮੈਂਟ ਕੋਰਸ ਦੀ ਸ਼ੁਰੂਆਤ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਸਮਾਜਿਕ ਸੁਰੱਖਿਆ ਭਲਾਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਵਲੋਂ ਪੰਜਾਬ ਦੇ ਪੰਜ ਆਬਜ਼ਰਵੇਸ਼ਨ ਹੋਮ ਟਚ ਸ਼ੁਰੂ ਕੀਤੇ ਜਾਣ ਵਾਲੇ ਸਕਿੱਲ ਡਿਵੈਲਪਮੈਂਟ ਕੋਰਸ (Skill Development Course) (ਹੁਨਰ ਵਿਕਾਸ) ਦੀ ਸ਼ੁਰੂਆਤ ਸਥਾਨਕ ਆਬਜ਼ਰਵੇਸ਼ਨ ਹੋਮ ਤੋਂ ਕੀਤੀ ਗਈ ਹੈ ਦੇ ਚਲਦਿਆਂ ਕਿਸੇ ਨਾ ਕਿਸੇ ਕਾਰਨ ਕਰਕੇ ਗਲਤ ਕਦਮ ਉਠਾ ਕੇ ਜੇਲ੍ਹ ਪਹੁੰਚੇ ਬੱਚਿਆਂ ਲਈ ਹੁਣ ਆਪਣੇ ਅਤੀਤ ਨੂੰ ਪਿੱਛੇ ਛੱਡ ਕੇ ਨਵੀਂ ਪਛਾਣ ਬਣਾਉਣਾ ਆਸਾਨ ਹੋ ਗਿਆ ਹੈ । ਇਸ ਮੌਕੇ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ ।

ਕੀ ਦੱਸਿਆ ਕੈਬਨਿਟ ਮੰਤਰੀ ਨੇ

ਇਸ ਸਬੰਧ `ਚ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਪੰਜ ਆਬਜ਼ਰਵੇਸ਼ਨ ਹੋਮ `ਚ ਸਕਿੱਲ ਡਿਵੈਲਪਮੈਂਟ ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ । ਜਿਨ੍ਹਾਂ ਵਿਚ ਫ਼ਰੀਦਕੋਟ ਤੋਂ ਬਾਅਦ ਲੁਧਿਆਣਾ, ਹੁਸ਼ਿਆਰਪੁਰ ਸਮੇਤ ਹੋਰ ਦੋ ਜਗ੍ਹਾ ਹੋਰ ਹਨ । ਉਪਰੰਤ ਪੂਰੇ ਪੰਜਾਬ ਦੇ ਆਬਜ਼ਰਵੇਸ਼ਨ ਹੋਮਜ਼ `ਚ ਇਨ੍ਹਾਂ ਦੀ ਸ਼ੁਰੂਆਤ ਹੋਵੇਗੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਉਦੇਸ਼ ਹੈ ਕਿ ਜੋ ਬੱਚੇ ਗਲਤ ਕਦਮ ਉਠਾ ਲੈਂਦੇ ਹਨ ਅਤੇ ਅਪਰਾਧ `ਚ ਆਉਂਦੇ ਹਨ, ਉਹ ਇਸ ਤੋਂ ਵੱਖ ਹਟ ਕੇ ਰੁਜ਼ਗਾਰ ਮੁਖੀ ਕੋਰਸ ਕਰਨ ਤੇ ਖੁਦ ਨੂੰ ਨਿਪੁੰਨ ਬਣਾ ਕੇ ਆਪਣਾ ਭਵਿੱਖ ਉੱਜਵਲ ਕਰ ਸਕਣ ।

ਇਸ ਨਾਲ ਬੱਚੇ ਆਪਣਾ ਅਤੀਤ ਖ਼ਤਮ ਕਰਕੇ ਨਵੀਂ ਪਛਾਣ ਬਣਾ ਸਕਣਗੇ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੱਚੇ ਆਪਣਾ ਅਤੀਤ ਖ਼ਤਮ ਕਰਕੇ ਨਵੀਂ ਪਛਾਣ ਬਣਾ ਸਕਣਗੇ । ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਪੰਜਾਬ ਦੇ ਪੰਜ ਆਬਜ਼ਰਵੇਸ਼ਨ ਹੋਮਜ਼ `ਚ 211 ਬੱਚੇ ਕੋਰਸ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਜਿਨ੍ਹਾਂ ਵਿੱਚ ਫ਼ਰੀਦਕੋਟ `ਚ 31 ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਕੋਰਸ ਹੇਅਰ ਡ੍ਰੈਸਰ ਦਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਮੋਬਾਈਲ ਰਿਪੇਅਰ ਕੋਰਸ ਦੀ ਸ਼ੁਰੂਆਤ ਕੀਤੀ ਜਾਵੇਗੀ ।

ਮੈਨੂੰ ਇਹ ਲੱਗਦਾ ਹੈ ਕਿ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ : ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਬਾਰੇ ਗੱਲ ਕਰਦਿਆਂ ਬੁੱਧਵਾਰ ਨੂੰ ਡਾ. ਬਲਜੀਤ ਕੌਰ ਨੇ ਫ਼ਰੀਦਕੋਟ `ਚ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ । ਜਿਸਦੇ ਚਲਦਿਆਂ ਸਿਆਸਤਦਾਨ ਇੰਨੇ ਹੇਠਲੇ ਪੱਧਰ `ਤੇ ਰਾਜਨੀਤੀ ਕਰ ਰਹੇ ਹਨ ਕਿ ਕਿਰਦਾਰਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸੱਚ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਸਾਰੇ ਬਿਆਨ ਵਿਵਾਦਤ ਹਨ ਤੇ ਕੁਝ ਨਹੀਂ ।

Related Post

Instagram