ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਕੈਬਨਿਟ ਮੰਤਰੀ ਦਾ ਗੰਨਮੈਨ ਗ੍ਰਿਫ਼ਤਾਰ ਵਾਰਾਣਸੀ, 6 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਵਾਰਾਣਸੀ ਦੀ ਪੁਲਸ ਨੇ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਸੈਕਸ਼ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕਿਸ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਵਾਰਾਣਸੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਗੰਨਮੈਨ ਨੂੰ ਵਿਆਹ ਦੇ ਝੂਠੇ ਵਾਅਦੇ ਅਧੀਨ 4 ਸਾਲਾਂ ਤੱਕ ਇਕ ਔਰਤ ਦਾ ਸੈਕਸ ਸ਼ੋਸ਼ਣ ਕਰਨ ਤੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਕੀ ਦੱਸਿਆ ਪੁਲਸ ਥਾਣਾ ਮੁਖੀ ਨੇ ਸਾਰਨਾਥ ਪੁਲਸ ਸਟੇਸ਼ਨ ਦੇ ਮੁਖੀ ਪੰਕਜ ਕੁਮਾਰ ਤ੍ਰਿਪਾਠੀ ਨੇ ਮੰਗਲਵਾਰ ਦੱਸਿਆ ਕਿ ਪੁਲਸ ਸਟੇਸ਼ਨ ਖੇਤਰ `ਚ ਰਹਿਣ ਵਾਲੀ ਇਕ ਮੁਟਿਆਰ ਨੇ ਮਿਰਜ਼ਾਪੁਰ ਦੇ ਇਕ ਕਾਂਸਟੇਬਲ ਤੇ ਸੂਬੇ ਦੇ ਪੰਚਾਇਤੀ ਰਾਜ ਤੇ ਘੱਟ ਗਿਣਤੀ ਭਲਾਈ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਗੰਨਮੈਨ ਪ੍ਰਸ਼ਾਂਤ ਰਾਏ `ਤੇ ਉਸ ਦਾ ਸੈਕਸ ਸ਼ੋਸ਼ਣ ਕਰਨ ਤੇ ਵਿਆਹ ਦੇ ਝੂਠੇ ਵਾਅਦੇ ਅਧੀਨ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ । ਕੀ ਦਾਅਵਾ ਕੀਤਾ ਔਰਤ ਨੇ ਤ੍ਰਿਪਾਠੀ ਅਨੁਸਾਰ ਔਰਤ ਦਾ ਦਾਅਵਾ ਹੈ ਕਿ ਉਹ 2 ਸਾਲ ਪਹਿਲਾਂ ਰਾਏ ਨਾਲ ਰਹਿਣ ਲੱਗੀ ਸੀ । ਇਸ ਸਮੇਂ ਦੌਰਾਨ ਉਹ ਦੋ ਵਾਰ ਗਰਭਵਤੀ ਹੋਈ ਪਰ ਕਾਂਸਟੇਬਲ ਨੇ ਉਸ ਨੂੰ ਦੋਵੇਂ ਵਾਰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ । ਮੁਲਜ਼ਮ ਕਾਂਸਟੇਬਲ ਗਾਜ਼ੀਪੁਰ `ਚ ਤਾਇਨਾਤ ਹੈ ਅਤੇ 2 ਸਾਲਾਂ ਤੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਦੀ ਸੁਰੱਖਿਆ ਡਿਊਟੀ `ਤੇ ਹੈ ।
