post

Jasbeer Singh

(Chief Editor)

National

ਮੁਰਸਿ਼ਦਾਬਾਦ `ਚ ਵਾਰ-ਵਾਰ ਹੋ ਰਹੀ ਹਿੰਸਾ `ਤੇ ਕਲਕੱਤਾ ਹਾਈ ਕੋਰਟ ਚਿੰਤਤ

post-img

ਮੁਰਸਿ਼ਦਾਬਾਦ `ਚ ਵਾਰ-ਵਾਰ ਹੋ ਰਹੀ ਹਿੰਸਾ `ਤੇ ਕਲਕੱਤਾ ਹਾਈ ਕੋਰਟ ਚਿੰਤਤ ਕੋਲਕਾਤਾ, 21 ਜਨਵਰੀ 2026 : ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲੇ `ਚ ਵਾਰ-ਵਾਰ ਹੋ ਰਹੀ ਹਿੰਸਾ ਤੇ ਜਾਰੀ ਅਸ਼ਾਂਤੀ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਸੂਬਾ ਸਰਕਾਰ ਲੋੜ ਪੈਣ ਤੇ ਕਰ ਸਕਦੀ ਹੈ ਕੇਂਦਰੀ ਫੋਰਸਾਂ ਦੀ ਮੰਗ ਚੀਫ਼ ਜਸਟਿਸ ਸੁਜਾਏ ਪਾਲ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸੂਬਾ ਸਰਕਾਰ ਲੋੜ ਪੈਣ `ਤੇ ਕੇਂਦਰੀ ਫੋਰਸਾਂ ਦੀ ਮੰਗ ਕਰ ਸਕਦੀ ਹੈ। ਅਦਾਲਤ ਨੇ ਜਿ਼ਲੇ ਦੇ ਪੁਲਸ ਸੁਪਰਡੈਂਟ ਤੇ ਜਿ਼ਲਾ ਮੈਜਿਸਟਰੇਟ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਕਿ ਉੱਥੇ ਹਿੰਸਾ ਜਾਂ ਅਸ਼ਾਂਤੀ ਦੀਆਂ ਹੋਰ ਘਟਨਾਵਾਂ ਨਾ ਵਾਪਰਨ। ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਗੁਆਂਢੀ ਸੂਬਿਆਂ `ਚ ਪ੍ਰਵਾਸੀ ਮਜ਼ਦੂਰਾਂ `ਤੇ ਕਥਿਤ ਹਮਲਿਆਂ ਨਾਲ ਦੇ ਬੇਲਡਾਂਗਾ `ਚ ਪਿਛਲੇ ਹਫ਼ਤੇ ਹੋਈ ਹਿੰਸਾ ਨੂੰ ਮੁੱਖ ਰੱਖਦਿਆਂ ਕੇਂਦਰੀ ਫੋਰਸਾਂ ਦੀ ਤਾਇਨਾਤੀ ਦੀ ਮੰਗ ਕਰਦੇ ਹੋਏ ਅਦਾਲਤ `ਚ 2 ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। 16 ਜਨਵਰੀ ਨੂੰ ਝਾਰਖੰਡ ਦੇ ਬੇਲਡਾਂਗਾ ਤੋਂ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੇ ਵਿਰੋਧ `ਚ ਵਿਖਾਵਾਕਾਰੀਆਂ ਨੇ ਰਾਸ਼ਟਰੀ ਰਾਜਮਾਰਗ 12 ਨੂੰ ਲਗਭਗ 5 ਘੰਟਿਆਂ ਲਈ ਜਾਮ ਕਰ ਦਿੱਤਾ ਸੀ।

Related Post

Instagram