post

Jasbeer Singh

(Chief Editor)

Patiala News

ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ) ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ : ਪੀ. ਐੱਸ

post-img

ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ) ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ : ਪੀ. ਐੱਸ. ਯੂ. (ਲਲਕਾਰ) ਪਟਿਆਲਾ : ਦੁਨੀਆ ਭਰ ਵਿੱਚ ਕੌਮਾਂਤਰੀ ਮਜ਼ਦੂਰ ਔਰਤ ਦਿਹਾੜਾ ਔਰਤਾਂ ਦੇ ਸੰਘਰਸ਼ ਅਤੇ ਮੁਕਤੀ ਦੀ ਲੜਾਈ ਦੀ ਯਾਦ ਦਿਵਾਉਂਦਾ ਹੈ। 1908 ਵਿੱਚ ਅਮਰੀਕਾ ਵਿੱਚ ਕੱਪੜਾ ਮਿਲ ਦੀਆਂ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਕਰਨ ਲਈ ਹੜਤਾਲ ਕੀਤੀ ਸੀ, ਜਿਸਦੀ ਉਸਤਤ ਕਰਦਿਆਂ 1910 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਨੇ ਇਸ ਦਿਨ ਨੂੰ ਕੌਮਾਂਤਰੀ ਔਰਤ ਦਿਹਾੜੇ ਵਜੋਂ ਘੋਸ਼ਿਤ ਕੀਤਾ ਸੀ । ਇਤਿਹਾਸਕ ਤੌਰ ਤੇ ਇਹ ਦਿਨ ਔਰਤਾਂ ਦੇ ਜੁਝਾਰੂ ਸੰਘਰਸ਼ ਦਾ ਪ੍ਰਤੀਕ ਹੈ ਪਰ ਮੌਜੂਦਾ ਸਮੇਂ ਵਿੱਚ ਇਸ ਦਿਨ ਦੀ ਜੁਝਾਰੂ ਵਿਰਾਸਤ ਦੇ ਮਹੱਤਵ ਨੂੰ ਧੁੰਦਲਾ ਪਾਕੇ ਔਰਤਾਂ/ਕੁੜੀਆਂ ਨੂੰ ਤੋਹਫੇ ਦੇਣ ਅਤੇ ਸ਼ਾਪਿੰਗ ਮਾਲਾਂ ਵਿੱਚ ਡਿਸਕਾਊਂਟ ਸੇਲਾਂ ਲਾਉਣ ਤੱਕ ਸੀਮਤ ਕਰ ਦਿੱਤਾ ਗਿਆ ਹੈ । ਭਾਰਤ ਵਿੱਚ ਔਰਤਾਂ ਦੀ ਹਾਲਤ ਦਿਨੋਂ-ਦਿਨ ਖਰਾਬ ਹੋ ਰਹੀ ਹੈ । ਹਰ 4.4 ਮਿੰਟ ਬਾਅਦ ਘਰੇਲੂ ਹਿੰਸਾ, 16 ਮਿੰਟ ਬਾਅਦ ਬਲਾਤਕਾਰ ਅਤੇ ਹਰ ਸਾਲ ਹਜ਼ਾਰਾਂ ਔਰਤਾਂ ਦਹੇਜ ਅਤੇ ਅਣਖ ਦੇ ਕਾਰਨ ਮਾਰੀਆਂ ਜਾਂਦੀਆਂ ਹਨ। ਔਰਤਾਂ ਨੂੰ ਸਿਰਫ਼ ਵਸਤੂ ਸਮਝਿਆ ਜਾਂਦਾ ਹੈ,ਜਿਸਦਾ ਸ਼ੋਸ਼ਣ ਮੰਡੀ ਵਿੱਚ ਕੀਤਾ ਜਾਂਦਾ ਹੈ । ਫੈਸ਼ਨ, ਮਾਡਲਿੰਗ, ਅਤੇ ਪੋਰਨੋਗ੍ਰਾਫੀ ਵਿੱਚ ਔਰਤਾਂ ਦੇ ਜਿਸਮ ਨੂੰ ਵਸਤੂ ਬਣਾਇਆ ਜਾਂਦਾ ਹੈ । ਮਜ਼ਦੂਰ ਔਰਤਾਂ ਨੂੰ ਸਸਤੇ ਮਜ਼ਦੂਰ ਵਜੋਂ ਵਰਤਿਆ ਜਾਂਦਾ ਹੈ । ਇਹਨਾਂ ਕਰੂਰ ਹਕੀਕਤਾਂ ਨੂੰ ਬਦਲਣ ਲਈ ਔਰਤਾਂ ਦੀ ਮੁਕਤੀ ਲਈ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ । ਇਹ ਸੰਘਰਸ਼ ਸਿਰਫ਼ ਔਰਤਾਂ ਦਾ ਨਹੀਂ, ਸਗੋਂ ਸਾਰੇ ਸ਼ੋਸ਼ਿਤ ਵਰਗਾਂ ਦਾ ਹੈ। ਔਰਤਾਂ ਨੂੰ ਆਪਣੀ ਲੜਾਈ ਲੜਨੀ ਪਵੇਗੀ, ਕਿਉਂਕਿ ਇਹ ਸਮਾਜ ਉਨ੍ਹਾਂ ਨੂੰ ਆਪਣੇ ਆਪ ਅਜ਼ਾਦੀ ਨਹੀਂ ਦੇਵੇਗਾ । ਇਸ ਲੜਾਈ ਨੂੰ ਮੁਨਾਫ਼ੇਖੋਰ ਸਮਾਜਿਕ ਢਾਂਚੇ ਨੂੰ ਬਦਲਣ ਦੀ ਲੜਾਈ ਨਾਲ ਜੋੜਨਾ ਜ਼ਰੂਰੀ ਹੈ । ਇਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ ਦੀ ਜੁਝਾਰੂ ਵਿਰਾਸਤ ਨੂੰ ਬੁਲੰਦ ਕਰਦਿਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਦੌਰਾਨ ਅਲੱਗ-ਅਲੱਗ ਥਾਵੇਂ ਪਰਚੇ,ਪੋਸਟਰਾਂ, ਮੀਟਿੰਗਾਂ, ਵਿਚਾਰ-ਚਰਚਾਵਾਂ, ਪੁਸਤਕ ਪ੍ਰਦਰਸ਼ਨੀਆਂ, ਚਾਰਟ ਪ੍ਰਦਰਸ਼ਨੀਆਂ ਅਤੇ ਫਿਲਮ-ਸ਼ੋਆਂ ਰਾਹੀਂ ਵਿਦਿਆਰਥੀਆਂ ਖਾਸਕਰ ਵਿਦਿਆਰਥਣਾਂ ਨੂੰ ਦਿਹਾੜੇ ਦੀ ਇਨਕਲਾਬੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾਵੇਗਾ ।

Related Post