ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ
- by Jasbeer Singh
- January 19, 2026
ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ ਕੈਨੇਡਾ, 19 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ ਵਲੋਂ ਛੇਤੀ ਹੀ ਕੈਨੇਡੀਅਨ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ। ਪਹਿਲੇ ਪੜ੍ਹਾਅ ਤਹਿਤ ਕਿੰਨੇ ਡਾਕਟਰਾਂ ਨੂੰ ਜਾਰੀ ਕੀਤਾ ਜਾਵੇਗਾ ਵੀਜ਼ਾ ਆਪਣੀਆਂ ਡਾਕਟਰੀ ਸੇਵਾਵਾਂ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੋ ਕੈਨੇਡਾ ਵਲੋਂ ਕੈਨੇਡਾ ਨੇ ਆਪਣੀਆਂ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜੋ ਭਾਰਤੀ ਡਾਕਟਰਾਂ ਨੂੰ ਇੱਕ ਵੱਡੀ ਪੇਸ਼ਕਸ਼ ਤਹਿਤ ਜੋ ਐਕਸਪ੍ਰੈਸ ਵੀਜ਼ਾ ਐਂਟਰੀ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਦੇ ਪਹਿਲੇ ਪੜਾਅ ਵਿੱਚ ਸੰਘੀ ਸੇਵਾਵਾਂ ਲਈ 1000 ਡਾਕਟਰਾਂ ਅਤੇ ਸੂਬਾਈ ਸਰਕਾਰਾਂ ਲਈ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ । ਕਦੋਂ ਸ਼ੁਰੂ ਹੋਣ ਦੇ ਆਸਾਰ ਹਨ ਐਕਸਪ੍ਰੈਸ ਵੀਜ਼ਾ ਐਂਟਰੀ ਦੇ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਡਾਕਟਰਾਂ ਲਈ ਕੈਨੇਡਾ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਐਕਸਪ੍ਰੈਸ ਵੀਜ਼ਾ ਐਂਟਰੀ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਇਸ ਮਹੀਨੇ ਦੇ ਅਖੀਰ ਵਿੱਚ ਲਾਗੂ ਹੋਣ ਦੀ ਉਮੀਦ ਹੈ । ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਜ਼ ਦੋਵੇਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ `ਤੇ ਜਾਂਚ ਕੀਤੀ ਜਾਵੇਗੀ।
