Haryana News
0
ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ
- by Jasbeer Singh
- January 19, 2026
ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ ਹਰਿਆਣਾ, 19 ਜਨਵਰੀ 2026 : ਹਰਿਆਣਾ ਦੇ ਜਿ਼ਲਾ ਸਿਰਸਾ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਵਸਨੀਕ ਇਕ ਵਿਅਕਤੀ ਦੀ 10 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਨਿਕਲਿਆ ਹੈ। ਕੀ ਕੰਮ ਕਰਦਾ ਹੈ ਲਾਟਰੀ ਜਿੱਤਣ ਵਾਲਾ ਵਿਅਕਤੀ ਸਿਰਸਾ ਜਿਲ੍ਹੇ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਜਿਸ ਵਸਨੀਕ ਪ੍ਰਿਥਵੀ ਨੇ 10 ਕਰੋੜ ਦੀ ਲਾਟਰੀ ਜਿੱਤੀ ਹੈ ਇੱਕ ਗਰੀਬ ਆਦਮੀ ਤੇ ਪਿੰਡ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਕਤ ਵਿਅਕਤੀ ਨੇ ਜੋ ਲਾਟਰੀ ਜਿੱਤੀ ਹੈ ਉਹ ਪੰਜਾਬ ਰਾਜ ਪਿਆਰੀ ਲਾਟਰੀ ਲੋਹੜੀ ਮੱਕਰ ਸਕਰਾਂਤੀ ਬੰਪਰ 2026 ਹੈ ਤੇ ਉਸਨੇ ਇਹ ਲਾਟਰੀ ਡੱਬਵਾਲੀ ਦੇ ਪਿੰਡ ਕਿੱਲਿਆਂਵਾਲੀ ਤੋਂ ਖਰੀਦੀ ਸੀ।
