post

Admin

(Chief Editor)

Latest update

ਕੈਨੇਡਾ ਨੇ ਕੈਫੇ ਫਾਇਰਿੰਗ ਮਾਮਲੇ ਵਿਚ ਜਸ਼ਨਦੀਪ ਨੂੰ ਕੀਤਾ ਡਿਪੋਰਟ ਕਰਨ ਦਾ ਹੁਕਮ ਜਾਰੀ

post-img

ਕੈਨੇਡਾ ਨੇ ਕੈਫੇ ਫਾਇਰਿੰਗ ਮਾਮਲੇ ਵਿਚ ਜਸ਼ਨਦੀਪ ਨੂੰ ਕੀਤਾ ਡਿਪੋਰਟ ਕਰਨ ਦਾ ਹੁਕਮ ਜਾਰੀ

ਕੈਨੇਡਾ, 30 ਜੁਲਾਈ 2026 : ਕੈਨੇਡਾ (Canada) ਵਿਖੇ ਕਪਿਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਚਲਾਉਣ ਦੇ ਮਾਮਲੇ ਵਿਚ ਸ਼ਾਮਲ ਜਸ਼ਨਦੀਪ ਸਿੰਘ ਨੂੰ ਡਿਪੋਰਟ (Deport) ਕਰਨ ਦਾ ਹੁਕਮ ਜਾਰੀ ਕੀਤਾ ਹੈ ।

ਕੀ ਦੋਸ਼ ਲੱਗਿਆ ਹੈ ਜਸ਼ਨਦੀਪ ਸਿੰਘ 'ਤੇ

ਕੈਨੇਡੀਅਨ ਪੁਲਸ ਵਲੋਂ ਕਪਿਲ ਸ਼ਰਮਾ (Kapil Sharma) ਦੇ 19 ਮਈ 2025 ਨੂੰ ਸਰੀ ਵਿਖੇ ਕੈਫੇ 'ਤੇ ਹੋਈ ਫਾਇਰਿੰਗ (Firing at the cafe) ਮਾਮਲੇ ਵਿਚ ਹਥਿਆਰ ਛੁਪਾਏ ਜਾਣ ਦਾ ਦੋਸ਼ ਲਗਾਉਂਦਿਆਂ ਜਸ਼ਨਦੀਪ ਸਿੰਘ (Jashandeep Singh) ਨੂੰ ਜੋ ਕੈਨੇਡਾ ਤੋਂ ਬਾਹਰ ਕਰਨ ਦਾ ਹੁਕਮ ਜਾਰੀ ਕੀਤਾ ਹੈ ਵਾਲੇ ਇਹ ਹੁਕਮ 11 ਜੁਲਾਈ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਸਨ ਪਰ ਕੈਨੇਡਾ ਪੁਲਸ ਵਲੋਂ ਉਪਰੋਕਤ ਡਿਪੋਰਟ ਕੀਤੇ ਜਾਣ ਵਾਲੇ ਹੁਕਮਾਂ ਨੂੰ ਅੱਜ ਜਾਰੀ ਕੀਤਾ ਗਿਆ ਹੈ ।

ਕੀ ਦੱਸਿਆ ਗਿਆ ਹੈ ਕੈਨੇਡੀਅਨ ਪੁਲਸ ਵਲੋਂ ਜਸ਼ਨਦੀਪ ਸਿੰਘ ਨੂੰ

ਉਪਰੋਕਤ ਵਾਪਰੇ ਘਟਨਾਕ੍ਰਮ ਵਿਚ ਸ਼ਾਮਲ ਪਾਏ ਜਾਣ 'ਤੇ ਕੈਨੇਡੀਅਨ ਪੁਲਸ (Canadian Police) ਨੇ ਜਸ਼ਨਦੀਪ ਸਿੰਘ ਨੂੰ ਐਡਮਿੰਟਨ ਵਿੱਚ ਸਰਗਰਮ ਲੌਰੈਂਸ ਗੈਂਗ ਦਾ ਹੇਠਲੇ ਪੱਧਰ ਦਾ ਗੁਰਗਾ ਦੱਸਿਆ ਹੈ । ਜਾਂਚ ਕਰਤਾਵਾਂ ਨੇ ਦੋਸ਼ ਲਗਾਇਆ ਕਿ ਜਸ਼ਨਦੀਪ ਸਿੰਘ, ਅਰਸ਼ਦੀਪ ਸਿੰਘ ਨਾਮ ਦੇ ਇੱਕ ਮਿਡਲ ਲੈਵਲ ਗੈਂਗ ਆਪਰੇਟਿਵ ਦੇ ਅਧੀਨ ਕੰਮ ਕਰਦਾ ਸੀ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ । ਪੁਲਸ ਅਨੁਸਾਰ ਅਰਸ਼ਦੀਪ ਗੋਲਡੀ ਬਰਾੜ ਨੂੰ ਰਿਪੋਰਟ ਕਰਦਾ ਸੀ, ਜਿਸ ਨੂੰ ਉੱਤਰੀ ਅਮਰੀਕਾ ਵਿੱਚ ਬਿਸ਼ਨੋਈ ਸਿੰਡੀਕੇਟ ਦਾ ਕਥਿਤ ਮੁੱਖ ਹੈਂਡਲਰ ਦੱਸਿਆ ਜਾਂਦਾ ਹੈ ।

ਕਦੋਂ ਤੇ ਕਿਸ ਵੀਜ਼ੇ ਤੇ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ ਜਸ਼ਨਦੀਪ

ਪੰਜਾਬੀ ਮੂਲ ਦਾ ਜਸ਼ਨਦੀਪ ਸਿੰਘ ਸਾਲ 2022 ਵਿੱਚ ਸਟੂਡੈਂਟ ਵੀਜ਼ੇ `ਤੇ ਕੈਨੇਡਾ ਗਿਆ ਸੀ । ਪੁਲਸ ਅੱਗੇ ਪੁੱਛਗਿੱਛ ਵਿੱਚ ਜਸ਼ਨਦੀਪ ਨੇ ਕਥਿਤ ਤੌਰ `ਤੇ ਮੰਨਿਆ ਕਿ ਉਸ ਦੇ ਪਿਤਾ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਤੋਂ ਗਲਤੀ ਹੋ ਗਈ । ਜਸ਼ਨਦੀਪ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਲਾਰੈਂਸ ਗੈਂਗ ਨਾਲ ਸਬੰਧਾਂ ਦੇ ਕਾਰਨ ਅਯੋਗ ਠਹਿਰਾਉਂਦੇ ਹੋਏ ਡਿਪੋਰਟ ਕਰਨ ਦਾ ਹੁਕਮ ਸੁਣਾਇਆ ।

Related Post

Instagram