ਬੱਚਿਆਂ ਦਾ ਸੋਸਣ ਕਰਨ ਵਾਲੇ ਕੈਨੇਡੀਅਨ ਵਿਅਕਤੀ ਨੂੰ ਹੋਈ 33 ਸਾਲਾਂ ਦੀ ਸਜ਼ਾ
- by Jasbeer Singh
- May 29, 2026
ਬੱਚਿਆਂ ਦਾ ਸੋਸਣ ਕਰਨ ਵਾਲੇ ਕੈਨੇਡੀਅਨ ਵਿਅਕਤੀ ਨੂੰ ਹੋਈ 33 ਸਾਲਾਂ ਦੀ ਸਜ਼ਾ
ਅਮਰੀਕਾ, 29 ਮਈ 2026 : ਅਮਰੀਕਾ (America) ਦੀ ਰਾਜਧਾਨੀ ਵਾਸਿ਼ੰਗਟਨ ਵਿਖੇ ਇਕ ਅਮਰੀਕੀ ਕੋਰਟ ਵਲੋਂ ਇਕ ਕੈਨੇਡੀਅਨ ਵਿਅਕਤੀ ਨੂੰ ਬੱਚਿਆਂ ਦੇ ਸੋਸ਼ਣ (Child abuse) ਮਾਮਲੇ ਵਿਚ 33 ਸਾਲਾਂ ਦੀ ਸਜ਼ਾ ਸੁਣਾਈ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੂੰ ਅਮਰੀਕੀ ਕੋਰਟ (American Court) ਨੇ ਹਾਲ ਹੀ ਵਿਚ ਇਕ ਕੈਨੇਡੀਅਨ ਵਿਅਕਤੀ ਨੂੰ 33 ਸਾਲਾਂ ਦੀ ਸਜਾ (33 years prison) ਸੁਣਾਏ ਜਾਣ ਦਾ ਇਕ ਅਹਿਮ ਫ਼ੈਸਲਾ ਕੀਤਾ ਹੈ ਇਹ ਸਜ਼ਾ ਜਿਸ ਵਿਅਕਤੀ ਨੂੰ ਸੁਣਾਈ ਗਈ ਹੈ ਉਸ ਦਾ ਨਾਮ ਰਮਨਣ ਪਠਮਾਨਾਥਣ (Ramana Pathmanathan)ਹੈ । ਉਕਤ ਵਿਅਕਤੀ ਜੋ ਕਿ 40 ਕੁ ਸਾਲਾਂ ਦਾ ਦੱਸਿਆ ਜਾ ਰਿਹਾ ਹੈ ਵਲੋਂ 145 ਬੱਚਿਆਂ ਦਾ ਸੋਸ਼ਣ ਕੀਤੇ ਜਾਣ ਦਾ ਦੋਸ਼ ਹੈ । ਜਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਛੋਟੇ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਵਾਈਆਂ ਤੇ ਸਰਕੁਲੇਟ ਕੀਤੀਆਂ ।
