post

Admin

(Chief Editor)

Punjab

ਅਚਾਨਕ ਬ੍ਰੇਕ ਲਗਾਉਣ ਕਾਰਨ ਅਣਪਛਾਤੇ ਵਾਹਨ ਨਾਲ ਟਕਰਾਈ ਕਾਰ

post-img

ਅਚਾਨਕ ਬ੍ਰੇਕ ਲਗਾਉਣ ਕਾਰਨ ਅਣਪਛਾਤੇ ਵਾਹਨ ਨਾਲ ਟਕਰਾਈ ਕਾਰ

ਲੁਧਿਆਣਾ, 17 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ ਦੇ ਸਾਹਨੇਵਾਲ (Sahnewal) ਵਿਖੇ ਇਕ ਕਾਰ ਆਪਣੇ ਅੱਗੇ ਜਾ ਰਹੇ ਵਾਹਨ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਉਸ ਵਿਚ ਜਾ ਵੱਜੀ ।

ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਦੋ ਹੋਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਜੋ ਕੱਲ੍ਹ ਸਵੇਰੇ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦਾ ਐਕਸੀਡੈਂਟ (Accident) ਹੋ ਗਿਆ ਦੌਰਾਨ ਕਾਰ ਵਿਚ ਸਵਾਰ ਤਿੰਨ ਵਿਚੋ ਇਕ ਵਿਅਕਤੀ ਨਰਿੰਦਰ ਕੁਮਾਰ ਦੀ ਮੌਤ (Death) ਹੋ ਗਈ ਹੈ ਦੇ ਜਦੋਂ ਕਿ ਦੋ ਗੰਭੀਰ ਜਖਮੀ (Seriously injured) ਹੋ ਗਏ ਹਨ ।

ਦਰਜ ਕਰਵਾਈ ਗਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜਿ਼ਲ੍ਹੇ ਦੇ ਵਸਨੀਕ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਨਰਿੰਦਰ ਕੁਮਾਰ (46) ਉੱਤਰਾਖੰਡ ਦਾ ਰਹਿਣ ਵਾਲਾ ਸੀ ਤੇ ਆਪਣੀ ਪਤਨੀ ਰਿਤੇਸ, ਪੁੱਤਰ ਯਸ਼ ਕੁਮਾਰ ਅਤੇ ਧੀ ਰੀਆ ਕੁਮਾਰੀ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਆਲਟੋ ਕਾਰ ਵਿੱਚ ਘਰ ਪਰਤ ਰਿਹਾ ਸੀ । ਉਨ੍ਹਾਂ ਦੱਸਿਆ ਕਿ 16 ਜੂਨ ਨੂੰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਜਦੋਂ ਕਾਰ ਸਾਹਨੇਵਾਲ ਦੇ ਗੁਰਦੁਆਰਾ ਰੇਰੂ ਸਾਹਿਬ ਦੇ ਸਾਹਮਣੇ ਪਹੁੰਚੀ ਤਾਂ ਉਨ੍ਹਾਂ ਦੇ ਅੱਗੇ ਇੱਕ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਅਚਾਨਕ ਅਤੇ ਲਾਪ੍ਰਵਾਹੀ ਨਾਲ ਬ੍ਰੇਕ ਲਗਾ ਦਿੱਤੀ, ਜਿਸਦੇ ਨਤੀਜੇ ਵਜੋਂ ਪਿੱਛੇ ਆ ਰਹੀ ਆਲਟੋ ਕਾਰ ਉਸ ਵਾਹਨ ਨਾਲ ਟਕਰਾ ਗਈ ।

ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ

ਸਿ਼ਕਾਇਤਕਰਤਾ ਰਜਨੀਸ਼ ਸ਼ਰਮਾ ਦੇ ਬਿਆਨ ਦੇ ਆਧਾਰ `ਤੇ ਸਾਹਨੇਵਾਲ ਪੁਲਸ ਨੇ ਧਾਰਾ 281, 106, 125 (ਏ), 125 (ਬੀ) ਅਤੇ 324 (4) ਦੇ ਤਹਿਤ ਇੱਕ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ (Case registered) ਕੀਤਾ ਹੈ । ਪੁਲਸ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਡਰਾਈਵਰ ਦੀ ਪਛਾਣ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ ।

Related Post

Instagram