post

Jasbeer Singh

(Chief Editor)

National

ਕਾਰ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ ਮਾਰ ਘਸੀਟਿਆ 100 ਮੀਟਰ ਤੱਕ

post-img

ਕਾਰ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ ਮਾਰ ਘਸੀਟਿਆ 100 ਮੀਟਰ ਤੱਕ

ਮੇਰਠ, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਕਾਰ ਚਾਲਕ ਦੇ ਸਕੂਟਰੀ ਚਾਲਕ (Scooter driver) ਨੂੰ ਟੱਕਰ ਮਾਰ ਦੇਣ ਤੋਂ ਬਾਅਦ 100 ਮੀਟਰ ਤੱਕ ਘਸੀਟਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਰੋਡ `ਤੇ ਸੋਤੀਗੰਜ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ (Fast car) ਚਾਲਕ ਨੇ ਸਕੂਟੀ ਚਾਲਕ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਤੋਂ ਬਾਅਦ ਜਦੋਂ ਟੱਕਰ ਲੱਗਦੇ ਹੀ ਸਕੂਟੀ ਸਵਾਰ ਉੱਛਲ ਕੇ ਕਾਰ ਦੇ ਬੋਨਟ `ਤੇ ਜਾ ਡਿੱਗਿਆ ਤਾਂ ਕਾਰ ਚਾਲਕ ਸਕੂਟਰੀ ਚਾਲਕ ਨੂੰ ਕਰੀਬ 100 ਮੀਟਰ ਤੱਕ ਘਸੀਟਦਾ ਲੈ ਗਿਆ । ਲੋਕਾਂ ਨੂੰ ਪਿੱਛਾ ਕਰਦੇ ਦੇਖ ਕੇ ਮੁਲਜ਼ਮ ਨੇ ਕਾਰ ਦੀ ਬ੍ਰੇਕ ਮਾਰ ਕੇ ਨੌਜਵਾਨ ਨੂੰ ਹੇਠਾਂ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਦੱਸਣਯੋਗ ਹੈ ਕਿ ਉਪਰੋਕਤ ਸਮੁੱਚਾ ਘਟਨਾਕ੍ਰਮ ਸੀ. ਸੀ. ਟੀ. ਵੀ. (C. C. T. V.) ਵਿੱਚ ਕੈਦ ਹੋ ਗਿਆ ਹੈ ।

ਕੌਣ ਹੈ ਸਕੂਟਰੀ ਚਾਲਕ

ਸੋਤੀਗੰਜ ਦਾ ਰਹਿਣ ਵਾਲਾ ਮੁਹੰਮਦ ਬਾਬਰ ਤਿੰਨ ਜੂਨ ਦੀ ਰਾਤ ਨੂੰ ਸਕੂਟੀ `ਤੇ ਸਵਾਰ ਹੋ ਕੇ ਦਿੱਲੀ ਰੋਡ ਤੋਂ ਕਿਤੇ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਦਿੱਲੀ ਰੋਡ `ਤੇ ਚੜ੍ਹਿਆ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ (Strong collision) ਮਾਰ ਦਿੱਤੀ । ਟੱਕਰ ਲੱਗਦਿਆਂ ਹੀ ਬਾਬਰ ਉੱਛਲ ਕੇ ਕਾਰ ਦੇ ਬੋਨਟ `ਤੇ ਜਾ ਪਿਆ । ਇਸ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਨੌਜਵਾਨ ਨੂੰ ਬੋਨਟ `ਤੇ ਹੀ ਕਰੀਬ 100 ਮੀਟਰ ਤੱਕ ਲੈ ਗਿਆ । ਹਾਦਸਾ ਹੁੰਦਿਆਂ ਹੀ ਮੌਕੇ `ਤੇ ਮੌਜੂਦ ਲੋਕਾਂ ਨੇ ਕਾਰ ਦਾ ਪਿੱਛਾ ਕੀਤਾ, ਜਿਸ ਕਾਰਨ ਮੁਲਜ਼ਮ ਨੇ ਬ੍ਰੇਕ ਲਗਾ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ।

ਪੁਲਸ ਕਰ ਰਹੀ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਕਾਰ ਚਾਲਕ ਦੀ ਭਾਲ

ਸ਼ੁੱਕਰਵਾਰ ਰਾਤ ਨੂੰ ਇਸ ਹਾਦਸੇ ਦੀ ਵੀਡੀਓ ਇੰਟਰਨੈੱਟ `ਤੇ ਵਾਇਰਲ ਹੋ ਗਈ । ਪੁਲਿਸ ਮੁਤਾਬਕ ਹਾਦਸੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਉਸ ਦੀ ਇੱਕ ਲੱਤ ਦੀ ਹੱਡੀ ਟੁੱਟ ਗਈ ਹੈ। ਥਾਣਾ ਮੁਖੀ ਅਖਿਲੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ `ਤੇ ਕਾਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Related Post

Instagram