post

Admin

(Chief Editor)

Punjab

ਓਵਰਲੋਡ ਟਰੱਕ ਦੇ ਕਾਰ 'ਤੇ ਪਲਟਣ ਨਾਲ ਕਾਰ ਹੋਈ ਚਕਨਾਚੂਰ

post-img

ਓਵਰਲੋਡ ਟਰੱਕ ਦੇ ਕਾਰ 'ਤੇ ਪਲਟਣ ਨਾਲ ਕਾਰ ਹੋਈ ਚਕਨਾਚੂਰ

ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜੀਰਕਪੁਰ-ਬੈਰੀਅਰ ਨੇੜੇ ਫਲਾਈ ਓਵਰ ਸਰਵਿਸ ਰੋਡ 'ਤੇ ਬੀਤੀ ਰਾਤ ਇਕ ਓਵਰਲੋਡ ਟਰੱਕ (Overloaded truck) ਦੇ ਕਾਰ ਦੇ ਉਪਰ ਪਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਾਰ ਸਵਾਰ ਨੌਜਵਾਨ ਗਏ ਵਾਲ-ਵਾਲ ਬਚ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਜ਼ੀਰਕਪੁਰ-ਪੰਚਕੂਲਾ ਬੈਰੀਅਰ ਨੇੜੇ ਫਲਾਈਓਵਰ ਸਰਵਿਸ ਰੋਡ `ਤੇ ਪੰਚਕੂਲਾ ਤੋਂ ਆ ਰਿਹਾ ਓਵਰਲੋਡ ਟਰੱਕ ਕੰਟਰੋਲ ਗੁਆ ਬੈਠਣ ਕਾਰਨ ਸਾਹਮਣੇ ਤੋਂ ਆ ਰਹੀ ਕਾਰ `ਤੇ ਪਲਟ ਗਿਆ ਵਾਲੇ ਵਾਪਰੇ ਸੜਕ ਹਾਦਸੇ (Road accidents) ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਾਰ ਸਵਾਰ ਤਿੰਨ ਨੌਜਵਾਨ ਬਾਲ-ਬਾਲ ਬਚ ਗਏ ਹਨ ।

ਕੀ ਦੱਸਿਆ ਐਸ. ਐਸ. ਐਫ. ਕਰਮਚਾਰੀ ਨੇ

ਸੜਕ ਹਾਦਸਾ ਵਾਪਰਨ 'ਤੇ ਮੌਕੇ 'ਤੇ ਪਹੁੰਚੇ ਐਸ. ਐਸ. ਐਫ. (S. S. F.) ਕਰਮਚਾਰੀ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਦਕਸ਼ ਬਾਂਸਲ ਚਲਾ ਰਿਹਾ ਸੀ । ਮੁੱਢਲੀ ਜਾਂਚ ਦੇ ਅਨੁਸਾਰ ਕਾਰ ਗਲਤ ਦਿਸ਼ਾ ਵਿੱਚ ਜਾ ਰਹੀ ਸੀ, ਜਦੋਂ ਕਿ ਟਰੱਕ ਪੰਚਕੂਲਾ ਤੋਂ ਆ ਰਿਹਾ ਸੀ । ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ । ਦੱਸਿਆ ਜਾ ਰਿਹਾ ਹੈ ਕਿ ਟਰੱਕ ਓਵਰਲੋਡ ਸੀ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੱਕ ਪਲਟ ਗਿਆ । ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ । ਸਬੰਧਤ ਅਧਿਕਾਰੀ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ । ਹਾਈਡ੍ਰਾ ਸਿਸਟਮ ਦੀ ਵਰਤੋਂ ਕਰਕੇ ਟਰੱਕ ਅਤੇ ਕਾਰ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਅਤੇ ਆਵਾਜਾਈ ਬਹਾਲ ਕੀਤੀ ।

Related Post

Instagram