post

Jasbeer Singh

(Chief Editor)

Patiala News

ਦੋ ਕਰੋੜ ਦਾ ਮੋਹਾਲੀ ਦੇ ਬਿਲਡਰਾਂ ਵਿਰੁੱਧ ਹੋਇਆ ਕੇਸ ਦਰਜ

post-img

ਦੋ ਕਰੋੜ ਦਾ ਮੋਹਾਲੀ ਦੇ ਬਿਲਡਰਾਂ ਵਿਰੁੱਧ ਹੋਇਆ ਕੇਸ ਦਰਜ ਮੋਹਾਲੀ, 19 ਸਤੰਬਰ 2025 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਦੋ ਬਿਲਡਰਾਂ ਵਿਰੁੱਧ 2. 2 ਕਰੋੜ ਦਾ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੋਹਾਲੀ ਦੇ ਸੈਕਟਰ-113, ਲਾਂਡਰਾਂ ਵਿਚ ਹਾਊਸਿੰਗ ਪ੍ਰਾਜੈਕਟ ਨੂੰ ਅਧੂਰਾ ਛੱਡਣ ਲਈ ਰੀਅਲਟੀ ਫ਼ਰਮ ਦੇ ਮਾਲਕਾਂ ਵਿਰੁਧ ਕਈ ਸਿ਼਼ਕਾਇਤਾਂ ਪ੍ਰਾਪਤ ਹੋਈਆਂ ਹਨ। ਕਿਊਂ ਕੀਤਾ ਗਿਆ ਹੈ ਬਿਲਡਰਾਂ ਵਿਰੁੱਧ ਕੇਸ ਦਰਜ ਸੋਹਾਨਾ ਪੁਲਸ ਵਲੋਂ ਜਿਨ੍ਹਾਂ ਦੋ ਬਿਲਡਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਦਾ ਮੁੱਖ ਕਾਰਨ ਕਈ ਖ਼ਰੀਦਦਾਰਾਂ ਨੇ ਉਨ੍ਹਾਂ `ਤੇ ਘਰ ਦੀ ਬੁਕਿੰਗ ਰਕਮ ਵਜੋਂ ਕੁੱਲ 2.18 ਕਰੋੜ ਰੁਪਏ ਲੈਣ ਦੇ ਬਾਵਜੂਦ ਫਲੈਟ ਦਾ ਕਬਜ਼ਾ ਦੇਣ ਵਿਚ ਦੇਰੀ ਕਰਨ ਦਾ ਦੋਸ਼ ਲਗਾਇਆ ਸੀ।ਇਹ ਮਾਮਲਾ ਸੋਹਾਣਾ ਪੁਲਿਸ ਸਟੇਸ਼ਨ ਵਿੱਚ ਗੀਤੂ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਪ੍ਰਦੀਪ ਕੁਮਾਰ ਅਤੇ ਅਮਰਜੀਤ ਸਿੰਘ ਵਿਰੁਧ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦਾ ਹਾਊਸਿੰਗ ਪ੍ਰੋਜੈਕਟ ਸੈਕਟਰ-113, ਲਾਂਡਰਾਂ ਵਿਚ ਸਥਿਤ ਹੈ। ਕੀ ਹੈ ਸਮੁੱਚਾ ਮਾਮਲਾ ਉਪਰੋਕਤ ਥਾਂ ਦੀ ਉਸਾਰੀ-2023 ਵਿਚ ਸ਼ੁਰੂ ਹੋਈ ਸੀ ਪਰ ਹੁਣ ਪੂਰੀ ਤਰ੍ਹਾਂ ਰੁਕ ਗਈ ਹੈ। ਸਿ਼ਕਾਇਤਕਰਤਾਵਾਂ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਦੀ ਬੁਕਿੰਗ ਰਾਸ਼ੀ ਇਕੱਠੀ ਕਰਨ ਦੇ ਬਾਵਜੂਦ ਕੰਪਨੀ ਨੇ ਪ੍ਰਾਜੈਕਟ ਨੂੰ ਵਿਚਕਾਰ ਹੀ ਛੱਡ ਦਿਤਾ ਗਿਆ।ਪਹਿਲੀ ਸਿ਼ਕਾਇਤ ਫੇਜ਼-8 ਦੀ ਪੁਲਸ ਕਲੋਨੀ ਦੇ ਵਸਨੀਕ ਅਮਰੀਕ ਸਿੰਘ ਨੇ ਦਰਜ ਕਰਵਾਈ। ਉਨ੍ਹਾਂ ਦਸਿਆ ਕਿ ਅਪ੍ਰੈਲ 2023 ਵਿਚ, ਉਸ ਨੇ ਕੰਪਨੀ ਨਾਲ 230 ਵਰਗ ਗਜ਼ ਦੇ ਦੋ ਫਲੈਟ ਬੁੱਕ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਉਸ ਦੀ ਪਤਨੀ ਜਸਪਾਲ ਕੌਰ ਦੇ ਨਾਮ `ਤੇ ਸੀ। ਦੋਵਾਂ ਫਲੈਟਾਂ ਦੀ ਕੁੱਲ ਕੀਮਤ 41 ਲੱਖ ਰੁਪਏ ਸੀ, ਜਿਸ ਵਿਚੋਂ ਉਸ ਨੇ 27 ਲੱਖ ਰੁਪਏ ਨਕਦ ਅਤੇ 14 ਲੱਖ ਰੁਪਏ ਆਨਲਾਈਨ ਟ੍ਰਾਂਸਫ਼ਰ ਰਾਹੀਂ ਅਦਾ ਕੀਤੇ। ਹਾਲਾਂਕਿ, ਦੋ ਸਾਲਾਂ ਤੋਂ ਵੱਧ ਸਮੇਂ ਬਾਅਦ, ਕੰਪਨੀ ਨੇ ਅਜੇ ਤਕ ਉਸਾਰੀ ਪੂਰੀ ਨਹੀਂ ਕੀਤੀ ਅਤੇ ਕਬਜ਼ਾ ਨਹੀਂ ਸੌਂਪਿਆ। ਅਮਰ ਸਿੰਘ ਨੇ ਵੀ ਅਪ੍ਰੈਲ 2023 ਵਿਚ ਕੰਪਨੀ ਨਾਲ ਇਕ ਫਲੈਟ ਬੁੱਕ ਕੀਤਾ ਸੀ, ਜਿਸ ਦੀ ਬੁਕਿੰਗ ਰਕਮ 1 ਲੱਖ ਰੁਪਏ ਸੀ। ਫਲੈਟ ਦੀ ਕੀਮਤ 73.50 ਰੁਪਏ ਲੱਖ ਸੀ, ਅਤੇ ਸਮੇਂ ਦੇ ਨਾਲ, ਉਸ ਨੇ ਫਰਮ ਕੋਲ 14.75 ਰੁਪਏ ਲੱਖ ਜਮ੍ਹਾਂ ਕਰਵਾਏ। ਸਮਝੌਤੇ ਦੇ ਅਨੁਸਾਰ, ਕਬਜ਼ਾ 30 ਜੂਨ, 2024 ਤਕ ਸੌਂਪਿਆ ਜਾਣਾ ਸੀ ਪ੍ਰੰਤੂ ਬਾਅਦ ਵਿਚ ਉਸ ਨੂੰ ਵਾਧੂ ਭੁਗਤਾਨਾਂ ਲਈ ਕਿਹਾ ਗਿਆ ਅਤੇ ਜੁਲਾਈ 2023 ਵਿਚ 40.74 ਲੱਖ ਰੁਪਏ ਅਤੇ 56,000 ਰੁਪਏ ਟ੍ਰਾਂਸਫ਼ਰ ਕਰ ਦਿਤੇ। ਕੰਪਨੀ ਨੇ ਕੀਤਾ ਅਮਰ ਨਾਲ ਇਕ ਹੋਰ ਭਰੋਸੇਮੰਦ ਵਾਪਸੀ ਸਮਝੌਤਾ਼ਫ ਫਿਰ ਕੰਪਨੀ ਨੇ ਅਮਰ ਨਾਲ ਇਕ ਹੋਰ "ਭਰੋਸੇਮੰਦ ਵਾਪਸੀ ਸਮਝੌਤੇ" `ਤੇ ਹਸਤਾਖ਼ਰ ਕੀਤੇ, ਜਿਸ ਵਿਚ ਉਸ ਨੂੰ 56 ਲੱਖ ਰੁਪਏ ਦੇ ਨਿਵੇਸ਼ ਦੇ ਵਿਰੁਧ 1 ਫ਼ੀ ਸਦੀ (56 ਹਜ਼ਾਰ ਰੁਪਏ) ਦੀ ਮਹੀਨਾਵਾਰ ਵਾਪਸੀ ਦਾ ਵਾਅਦਾ ਕੀਤਾ ਗਿਆ । ਅਕਤੂਬਰ 2023 ਵਿਚ, ਫਰਮ ਨੇ ਇਕ ਮੰਗ ਪੱਤਰ ਜਾਰੀ ਕੀਤਾ, ਜਿਸ ਵਿਚ ਉਸ ਨੂੰ 5 ਫ਼ੀਸਦੀ (2.80 ਲੱਖ ਰੁਪਏ) ਦਾ ਭੁਗਤਾਨ ਕਰਨ ਲਈ ਕਿਹਾ ਗਿਆ, ਜੋ ਉਸ ਨੇ ਜਮ੍ਹਾਂ ਵੀ ਕਰਵਾਇਆ। ਕੁੱਲ ਮਿਲਾ ਕੇ, ਅਮਰ ਨੇ 58.80 ਰੁਪਏ ਲੱਖ ਦਾ ਭੁਗਤਾਨ ਕੀਤਾ, ਪਰ ਉਸ ਨੂੰ ਨਾ ਤਾਂ ਫਲੈਟ ਮਿਲਿਆ ਅਤੇ ਨਾ ਹੀ ਰਿਫ਼ੰਡ। ਸਿ਼ਕਾਇਤ ਵਿਚ ਪਠਾਨਕੋਟ ਦੇ ਵਸਨੀਕ ਪ੍ਰਸ਼ਾਂਤ ਦੱਤ ਨੇ ਕੀ ਕਿਹਾ ਇਕ ਹੋਰ ਸਿ਼ਕਾਇਤ ਵਿਚ ਪਠਾਨਕੋਟ ਦੇ ਵਸਨੀਕ ਪ੍ਰਸ਼ਾਂਤ ਦੱਤ ਨੇ ਕਿਹਾ ਕਿ ਉਸ ਨੇ ਉਸੇ ਪ੍ਰਾਜੈਕਟ ਵਿਚ ਇਕ ਫਲੈਟ ਬੁੱਕ ਕੀਤਾ ਸੀ ਅਤੇ ਬੁਕਿੰਗ ਰਕਮ ਵਜੋਂ 18 ਲੱਖ ਰੁਪਏ ਅਦਾ ਕੀਤੇ ਸਨ, ਹਾਲਾਂਕਿ, ਉਸ ਨੂੰ ਵੀ ਕਬਜ਼ਾ ਜਾਂ ਉਸ ਦੇ ਪੈਸੇ ਵਾਪਸ ਨਹੀਂ ਮਿਲੇ ਹਨ। ਪੁਲਿਸ ਜਾਂਚ ਦੇ ਅਨੁਸਾਰ, ਮੁਲਜ਼ਮਾਂ ਨੇ ਫਲੈਟ ਬੁਕਿੰਗ ਅਤੇ ਨਿਵੇਸ਼ ਦੇ ਬਹਾਨੇ ਕਈ ਖ਼ਰੀਦਦਾਰਾਂ ਤੋਂ ਕੁੱਲ 2.18 ਕਰੋੜ ਰੁਪਏ ਇਕੱਠੇ ਕੀਤੇ। ਸ਼ਿਕਾਇਤਾਂ ਦੇ ਆਧਾਰ `ਤੇ, ਗੀਤੂ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਲਕਾਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Related Post

Instagram